ਮਿਸ ਪੂਜਾ ਨੇ ਹਾਥਰਸ ਦੁਸ਼ਕਰਮ ਮਾਮਲੇ ਅਤੇ ਕਿਸਾਨਾਂ ਦਾ ਜ਼ਿਕਰ ਕਰਦੇ ਹੋਏ ਸਰਬਤ ਦੇ ਭਲੇ ਦੀ ਕੀਤੀ ਅਰਦਾਸ

By  Rupinder Kaler October 3rd 2020 04:09 PM -- Updated: October 3rd 2020 04:11 PM

ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਸਮੂਹਕ ਜਬਰ ਜਨਾਹ ਦੀ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਇੱਕ ਵਾਰ ਫਿਰ ਦੇਸ਼ ਭਰ ਵਿੱਚ ਨਾਰਾਜ਼ਗੀ ਭਰੀ ਹੈ। ਅਜਿਹੀ ਸਥਿਤੀ 'ਚ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਇਸ ਮੁੱਦੇ 'ਤੇ ਆਪਣੀ ਪ੍ਰਤੀਕ੍ਰਿਆ ਸੋਸ਼ਲ ਮੀਡੀਆ ਰਾਹੀਂ ਸਾਂਝਾ ਕਰ ਰਹੇ ਹਨ।

miss pooja

ਹੋਰ ਪੜ੍ਹੋ :

ਗਿੱਪੀ ਗਰੇਵਾਲ ਨੇ ਆਪਣੇ ਪੁੱਤਰ ਗੁਰਬਾਜ਼ ਗਰੇਵਾਲ ਦਾ ਵੀਡੀਓ ਕੀਤਾ ਸਾਂਝਾ, ਇਸ ਤਰ੍ਹਾਂ ਮਸਤੀ ਕਰਦਾ ਨਜ਼ਰ ਆਇਆ ਗੁਰਬਾਜ਼

ਅਕਸ਼ੇ ਕੁਮਾਰ ਦੀ ਫ਼ਿਲਮ ‘ਬੈਲਬੌਟਮ’ ਦੀ ਸ਼ੂਟਿੰਗ ਹੋਈ ਮੁਕੰਮਲ, ਭਾਰਤ ਪਰਤਿਆ ਅਦਾਕਾਰ

ਅਨੁਸ਼ਕਾ ਸ਼ਰਮਾ, ਕਰੀਨਾ ਕਪੂਰ ਸਮੇਤ ਇਹ ਫ਼ਿਲਮੀ ਸਿਤਾਰੇ ਹਨ ਪਿਓਰ ਸ਼ਾਕਾਹਾਰੀ, ਨਾਨ ਵੈਜ ਨੂੰ ਨਹੀਂ ਲਗਾਉਂਦੇ ਹੱਥ

miss pooja

 

ਇਸ ਸਭ ਨੂੰ ਲੈ ਕੇ ਗਾਇਕਾ ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਲੰਬੀ ਪੋਸਟ ਲਿਖੀ ਹੈ । ਇਸ ਪੋਸਟ ਵਿੱਚ ਉਹਨਾਂ ਦੇ ਕਿਸਾਨਾਂ ਦੇ ਹਲਾਤਾਂ ਦਾ ਵੀ ਜ਼ਿਕਰ ਕੀਤਾ ਹੈ । ਮਿਸ ਪੂਜਾ ਨੇ ਸ਼੍ਰੀ ਦਰਬਾਰ ਸਾਹਿਬ ਦੀ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ ‘ਵਾਹਿਗੁਰੂ ਜੀ ਹੋਰ ਕਿੰਨਾ ਇਮਤਿਹਾਨ ਲਵੋਗੇ ਸਾਡਾ …?

miss pooja

ਹਰ ਪਾਸੇ ਟੈਂਸ਼ਨ ਤੇ ਦੁੱਖ ਦਾ ਮਾਹੌਲ ਹੈ …ਕਿਤੇ ਕਿਸਾਨਾਂ ਨਾਲ ਜ਼ਿਆਦਤੀ ਹੋ ਰਹੀ ਹੈ ਤੇ ਕਿਤੇ ਕੁੜੀਆਂ ਨਾਲ …ਕਿਰਪਾ ਕਰੋ ਜੀ ਸਭ ਨੂੰ ਸੁਮੱਤ ਬਖਸ਼ੋ’ । ਮਿਸ ਪੂਜਾ ਦੀ ਇਸ ਪੋਸਟ ’ਤੇ ਉਹਨਾਂ ਵੱਲੋਂ ਕਮੈਂਟ ਕਰਕੇ ਪ੍ਰਤੀਕਰਮ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਏਨੀਂ ਦਿਨੀਂ ਮਿਸ ਪੂਜਾ ਕਾਫੀ ਦੁਖੀ ਹਨ, ਕਿਉਂਕਿ ਹਾਲ ਹੀ ਵਿੱਚ ਉਹਨਾਂ ਦੇ ਪਿਤਾ ਦਾ ਦਿਹਾਂਤ ਹੋਇਆ ਹੈ ।

Related Post