ਕਿਸੇ ਗੀਤ ਨੂੰ ਹਿੱਟ ਬਨਾਉਣ ਲਈ ਕਿੰਨੀ ਮਿਹਨਤ ਕਰਦੀ ਹੈ ਮਿਸ ਪੂਜਾ, ਵੇਖੋ ਵੀਡੀਓ 

By  Shaminder March 11th 2019 12:12 PM

ਕਲਾਕਾਰਾਂ ਨੂੰ ਆਪਣੇ ਇੱਕ ਇੱਕ ਗੀਤ ਨੂੰ ਹਿੱਟ ਬਨਾਉਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ । ਇਹ ਸਭ ਪਰਦੇ ਦੇ ਪਿੱਛੇ ਹੀ ਪਤਾ ਲੱਗਦਾ ਹੈ । ਜਦੋਂ ਇੱਕ ਇੱਕ ਸੀਨ ਨੂੰ ਫਿਲਮਾਉਣ ਲਈ ਘੰਟਿਆਂ ਬੱਧੀ ਕਲਾਕਾਰ ਨੂੰ ਮਿਹਨਤ ਕਰਨੀ ਪੈਂਦੀ ਹੈ । ਫਿਰ ਕਿਤੇ ਜਾ ਕੇ ਪਰਦੇ 'ਤੇ ਇਹ ਮਿਹਨਤ ਸਾਰਥਕ ਹੁੰਦੀ ਹੈ ।

ਹੋਰ ਵੇਖੋ: ਪੀਟੀਸੀ ਸਟੂਡੀਓ ਤੇ ਪੀਟੀਸੀ ਰਿਕਾਰਡਸ ‘ਤੇ ਸੁਣੋਂ ਜੀ ਸੁਰਜੀਤ ਦਾ ਗਾਣਾ ‘ਮਿਰਜ਼ਾ’

miss pooja miss pooja

ਅੱਜ ਅਸੀਂ ਤੁਹਾਨੂੰ ਮਿਸ ਪੂਜਾ ਦੇ ਹਾਲ ਹੀ 'ਚ ਆਏ ਨਵੇਂ ਗੀਤ ਫਿਸ਼ ਕੱਟ ਦੀ ਮੇਕਿੰਗ ਦਾ ਵੀਡੀਓ ਵਿਖਾ ਰਹੇ ਹਾਂ ।ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਮਿਸ ਪੂਜਾ ਨੇ ਇਸ ਗੀਤ ਲਈ ਕਿੰਨੀ ਮਿਹਨਤ ਕੀਤੀ ਅਤੇ ਡਾਂਸ ਦਾ ਇੱਕ–ਇੱਕ ਸਟੈੱਪ ਨੂੰ ਖੁਬਸੂਰਤ ਬਨਾਉਣ ਲਈ ਕਿੰਨਾ ਪਸੀਨਾ ਵਹਾਇਆ ।

ਹੋਰ ਵੇਖੋ: ਰਣਜੀਤ ਬਾਵਾ ਦਾ ਜੱਟ ਸੰਜੇ ਦੱਤ ਗੀਤ ਹੋਇਆ ਰਿਲੀਜ਼,ਵੇਖੋ ਵੀਡੀਓ

https://www.instagram.com/p/BuybJeEDjw5/

ਇਸ ਦਾ ਅੰਦਾਜ਼ਾ ਤੁਸੀਂ ਇਸ ਵੀਡੀਓ ਤੋਂ ਲਗਾ ਸਕਦੇ ਹੋ । ਮਿਸ ਪੂਜਾ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।ਦੱਸ ਦਈਏ ਕਿ ਮਿਸ ਪੂਜਾ ਦਾ ਇਹ ਗੀਤ ਹਾਲ 'ਚ ਹੀ ਰਿਲੀਜ਼ ਹੋਇਆ ਹੈ, ਜਿਸ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

Related Post