ਮਿਸ ਪੂਜਾ ਨੇ ਦੁਬਾਰਾ ਤੋਂ ਵੀਡੀਓ ਬਣਾਕੇ ਆਪਣੇ ਪੁਰਾਣੇ ਗੀਤ 'ਰੌਂਗ ਨੰਬਰ' ਦੀਆ ਯਾਦਾਂ ਕੀਤੀਆਂ ਤਾਜ਼ੀਆਂ

By  Rajan Sharma August 1st 2018 11:16 AM

ਮਿਸ ਪੂਜਾ miss pooja ਜਿਸ ਨੂੰ ਕੌਣ ਨਹੀਂ ਜਾਣਦਾ, ਇੱਕ ਬੜੀ ਹੀ ਮਸ਼ਹੂਰ ਅਤੇ ਟੈਲੇਂਟਿਡ ਗਾਇਕਾ ਤੇ ਅਦਾਕਾਰਾ ਹੈ| ਆਪਣੇ ਗੀਤਾਂ ਨਾਲ ਉਸਨੇ ਹਮੇਸ਼ਾ ਤੋਂ ਹੀ ਫੈਨਸ ਦੇ ਦਿਲਾਂ ਤੇ ਰਾਜ ਕੀਤਾ ਹੈ| ਮਿਸ ਪੂਜਾ ਜਿਨ੍ਹਾਂ ਨੇ 2006 ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ| 12 ਸਾਲ ਦੇ ਕੈਰੀਅਰ ਵਿੱਚ ਉਹਨਾਂ ਨੇ 833 ਤੋਂ ਵੱਧ ਵੀਡਿਓਜ਼ ਵਿੱਚ ਫ਼ੀਚਰ ਕੀਤਾ ਹੈ ਅਤੇ ਰਿਕਾਰਡ ਦਰਜ਼ ਕਰਵਾਇਆ ਹੈ ਇੱਕ ਸਾਲ ਵਿੱਚ 1500 ਤੋਂ ਵੱਧ ਗੀਤ ਰਿਕਾਰਡ ਕਰਵਾਉਣ ਦਾ| ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਯੂਟਿਊਬ ਚੈਨਲ ਤੇ ਆਪਣੇ 2009 ਵਿੱਚ ਆਏ ਗੀਤ ਰੌਂਗ ਨੰਬਰ punjabi song ਦੀ ਦੁਬਾਰਾ ਤੋਂ ਇੱਕ ਵੀਡੀਓ ਬਣਾਕੇ ਸਾਂਝਾ ਕੀਤੀ ਹੈ| ਇਹ ਗੀਤ ਗਾਇਕ ਗੁਰਵਿੰਦਰ ਬਰਾੜ ਅਤੇ ਮਿਸ ਪੂਜਾ ਵਲੋਂ ਗਾਇਆ ਗਿਆ ਸੀ ਅਤੇ ਸੱਭ ਦੁਆਰਾ ਇਸਨੂੰ ਬੇਹੱਦ ਪਸੰਦ ਕੀਤਾ ਗਿਆ ਸੀ| ਮਿਸ ਪੂਜਾ ਨੇ ਇਸ ਗੀਤ ਦੀ ਵੀਡੀਓ ਦੁਬਾਰਾ ਬਣਾਕੇ ਫੈਨਸ ਲਈ ਸੋਸ਼ਲ ਮੀਡਿਆ ਤੇ ਸਾਂਝਾ ਕੀਤੀ ਹੈ|

https://www.instagram.com/p/Bl7OMfLlaYG/

ਦੱਸ ਦੇਈਏ ਕਿ ਹਾਲ ਹੀ ਵਿੱਚ ਮਿਸ ਪੂਜਾ miss pooja ਦਾ ਆਇਆ ਗੀਤ 'ਤੂੰ ਮੇਰੀ ਕੇਅਰ ਨਹੀਂ ਕਰਦਾ' punjabi song ਯੂਟਿਊਬ ਤੇ ਕਾਫੀ ਟਰੈਂਡ ਕਰ ਰਿਹਾ ਹੈ| ਇਸ ਗੀਤ ਦੀ ਵੀਡੀਓ ਬੇਹੱਦ ਖੂਬਸੂਰਤ ਹੈ| ਗੀਤ ਦੀ ਵੀਡੀਓ ਬਣਾਈ ਹੈ ਜੂਵਾ ਫ਼ਿਲਮਜ਼ ਨੇ ਅਤੇ ਇਸਦੇ ਬੋਲ ਲਿਖੇ ਹਨ ਮਨਪ੍ਰੀਤ ਟਿਵਾਣਾ ਨੇ| ਗੀਤ ਦਾ ਮਿਊਜ਼ਿਕ ਦਿੱਤਾ ਹੈ ਟਾਈਗਰ ਸਟਾਈਲ ਨੇ|

https://www.youtube.com/watch?v=plXjWnGrcUg

ਇਹ ਤਾਂ ਹਰ ਕੋਈ ਜਾਣਦਾ ਹੈ ਕਿ ਮਿਸ ਪੂਜਾ miss pooja ਅੱਜ ਕਲ ਦੁਨੀਆ ਦੇ ਨੰਬਰ ੧ ਪੰਜਾਬੀ ਚੈੱਨਲ ਪੀਟੀਸੀ ਪੰਜਾਬੀ ਦੇ ਰਿਯਲਿਟੀ ਸ਼ੋਅ ਵੋਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ ੫ VOPCC ਵਿਚ ਬੱਚਿਆਂ ਦੀ ਕਲਾ ਨੂੰ ਜੱਜ ਕਰ ਰਹੇ ਹਨ | ਪਰ ਉਹ ਜਦੋਂ ਵੀ ਆਪਣੇ ਕੰਮ ਤੋਂ ਵੇਹਲੇ ਹੋ ਜਾਂਦੇ ਹਨ ਤੱਦ ਹੀ ਕਸਰਤ ਸ਼ੁਰੂ ਕਰ ਲੈਂਦੇ ਹਨ | ਇਸ ਤੋਂ ਪਤਾ ਚਲਦਾ ਹੈ ਕਿ ਮਿਸ ਪੂਜਾ ਕਿੰਨ੍ਹੇ ਟੈਲੇਂਟਿਡ ਹਨ ਜੋ ਚੰਗੇ ਗਾਇਕੀ ਅਤੇ ਚੰਗੀ ਸਹਿਤ ਦੇ ਨਾਲ ਨਾਲ ਬੱਚਿਆਂ ਦੀ ਕਲਾ ਨੂੰ ਪਛਾਣਨ ਦਾ ਵੀ ਖਿਆਲ ਕਰਦੇ ਹਨ |

miss pooja

Related Post