ਮਿਸ ਪੂਜਾ ਨੇ ਭਤੀਜੇ ਦੇ ਨਾਲ ਇਸ ਤਰ੍ਹਾਂ ਕੀਤੀ ਮਸਤੀ, ਡਿਊਟ ਸੌਂਗ ‘ਤੇ ਭਤੀਜੇ ਨੇ ਦਿੱਤਾ ਸਾਥ, ਵੀਡੀਓ ਵਾਇਰਲ

By  Shaminder August 6th 2020 05:36 PM -- Updated: August 6th 2020 05:37 PM

ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਭਤੀਜੇ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ । ਉਹ ਆਪਣੇ ਭਤੀਜੇ ਅਵਨੂਰ ਸਿੰਘ ਦੇ ਨਾਲ ਨੱਚਦੇ ਹੋਏ ਨਜ਼ਰ ਆ ਰਹੇ ਨੇ । ਉਹ ਆਪਣੇ ਗੀਤ ‘ਤੇ ਖੂਬ ਨੱਚਦੇ ਹੋਏ ਨਜ਼ਰ ਆ ਰਹੇ ਹਨ ।ਮਿਸ ਪੂਜਾ ਅਕਸਰ ਆਪਣੇ ਭਤੀਜੇ ਦੇ ਨਾਲ ਮਸਤੀ ਕਰਦੇ ਹੋਏ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ ।

https://www.instagram.com/p/CDik3fUgxnq/

ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਮਿਸ ਪੂਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਨ੍ਹਾਂ ਦੇ ਨਾਂਅ ਸਭ ਤੋਂ ਜ਼ਿਆਦਾ ਗੀਤ ਗਾਉਣ ਦਾ ਰਿਕਾਰਡ ਵੀ ਦਰਜ ਹੈ ।

https://www.instagram.com/p/CDgCq0KA-gf/

ਉਨ੍ਹਾਂ ਨੇ ਪੰਜਾਬ ਦੇ ਲੱਗਪੱਗ ਹਰ ਗਾਇਕ ਦੇ ਨਾਲ ਗੀਤ ਗਾਏ ਹਨ । ਰਾਜਪੁਰਾ ਦੀ ਰਹਿਣ ਵਾਲੀ ਮਿਸ ਪੂਜਾ ਦਾ ਪੂਰਾ ਨਾਂਅ ਗੁਰਿੰਦਰ ਕੌਰ ਕੈਂਥ ਹੈ ।

Related Post