ਵਿਦੇਸ਼ ਦੀ ਧਰਤੀ 'ਤੇ ਡਾਂਸ ਦੇ ਸਟੈੱਪ ਕਰ ਰਹੀ ਹੈ ਮਿਸ ਪੂਜਾ

By  Shaminder September 29th 2018 05:14 AM

ਮਿਸ ਪੂਜਾ ਨੇ ਇੱਕ ਵੀਡਿਓ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਉਹ ਆਪਣੇ ਗੀਤ 'ਤੈਨੂੰ ਰਹਿਣ ਤਰਸਦੇ ਮੇਰੇ ਦੋ ਨੈਣ ਵੇ' ਇਸ ਵੀਡਿਓ 'ਚ ਮਿਸ ਪੂਜਾ ਬਹੁਤ ਹੀ ਖੁਸ਼ ਵਿਖਾਈ ਦੇ ਰਹੀ ਹੈ । ਮਿਸ ਪੂਜਾ ਦਾ ਇਹ ਵੀਡਿਓ ਵਿਦੇਸ਼ ਦੀ ਧਰਤੀ 'ਤੇ ਫਿਲਮਾਇਆ ਗਿਆ ਹੈ । ਵੀਡਿਓ 'ਚ ਜਿਸ ਗੀਤ 'ਤੇ ਤੁਸੀਂ ਉਨ੍ਹਾਂ ਨੂੰ ਡਾਂਸ ਕਰਦੇ ਵੇਖ ਰਹੇ ਹੋ ਇਹ ਗੀਤ ਵੀ ਉਨ੍ਹਾਂ ਦੇ ਹਿੱਟ ਗੀਤਾਂ ਵਿੱਚੋਂ ਇੱਕ ਹੈ । ਇਸ ਵੀਡਿਓ 'ਚ ਉਹ ਬਹੁਤ ਹੀ ਕਿਊਟ ਲੱਗ ਰਹੀ ਹੈ ।

 ਹੋਰ ਵੇਖੋ : ਨਵੇਂ ਗੀਤ ‘ਕਸ਼ਮੀਰ’ ਨਾਲ ਜਲਦ ਹਾਜ਼ਰ ਹੋਵੇਗੀ ਮਿਸ ਪੂਜਾ

https://www.instagram.com/p/BoGJk5jBNxJ/?hl=en&taken-by=misspooja

ਮਿਸ ਪੂਜਾ ਅਕਸਰ ਆਪਣੇ ਫੈਨਸ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ ਅਤੇ ਇਸ ਲਈ ਉਹ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੀ ਹੈ । ਉਨ੍ਹਾਂ ਨੂੰ ਸਮਝ ਆ ਗਈ ਹੈ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਉਹ ਆਪਣੇ ਦਿਲ ਦੀਆਂ ਗੱਲਾਂ ਆਪਣੇ ਫੈਨਸ ਨਾਲ ਸਾਂਝੀਆਂ ਕਰ ਸਕਦੀ ਹੈ ਅਤੇ ਉਹ ਵੀ ਬਹੁਤ ਹੀ ਘੱਟ ਸਮੇਂ 'ਚ ਸਰੋਤਿਆਂ ਤੱਕ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਪਹੁੰਚ ਕੀਤੀ ਜਾ ਸਕਦੀ ਹੈ । ਮਿਸ ਪੂਜਾ ਹੁਣ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੀ ਹੈ । ਉਨ੍ਹਾਂ ਦੇ ਗੀਤਾਂ 'ਚ ਜ਼ਿੰਦਗੀ ਦਾ ਹਰ ਰੰਗ ਵੇਖਣ ਨੂੰ ਮਿਲਦਾ ਹੈ ।

miss poja

ਜੱਟ ਅਤੇ ਕਿਰਸਾਨੀ ਦਾ ਜ਼ਿਕਰ ਜਿੱਥੇ ਉਨ੍ਹਾਂ ਦੇ ਗੀਤਾਂ 'ਚ ਆਉਂਦਾ ਹੈ ਉਥੇ ਹੀ ਉਹ ਆਪਣੇ ਗੀਤਾਂ 'ਚ ਪੰਜਾਬੀਆਂ ਦੇ ਅਣਖੀਲੇ ਸੁਭਾਅ ਦੀ ਗੱਲ ਕਰਦੀ ਵੀ ਨਜ਼ਰ ਆਉਂਦੀ ਹੈ । ਗੱਲ ਜੇ ਗਿੱਧੇ ਦੀ ਕੀਤੀ ਜਾਵੇ ਤਾਂ ਮਿਸ ਪੂਜਾ ਨਾਲ ਕਿਸੇ ਦਾ ਮੇਲ ਨਹੀਂ ਜਿੱਥੇ ਉਹ ਭਾਂਤ ਭਾਂਤ ਦੀਆਂ ਬੋਲੀਆਂ ਪਾ ਕੇ ਸਰੋਤਿਆਂ ਨੂੰ ਬੰਨੀ ਰੱਖਦੀ ਹੈ ਉੱਥੇ ਹੀ ਗਿੱਧੇ ਦੀ ਰਾਣੀ ਵੀ ਮੰਨੀ ਜਾਂਦੀ ਹੈ । ਮਿਸ ਪੂਜਾ ਗਾਇਕੀ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ 'ਚ ਵੀ ਕਿਸਮਤ ਆਜ਼ਮਾ ਰਹੀ ਹੈ । ਉਸਨੇ ਕਈ ਫਿਲਮਾਂ 'ਚ ਅਦਾਕਾਰੀ ਦਾ ਹੁਨਰ ਵੀ ਵਿਖਾਇਆ ਜਿਸ ਨੂੰ ਲੋਕਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਿਆ ਹੈ । ਇਸ ਤਰ੍ਹਾਂ ਕਾਮਯਾਬੀ ਦੀਆਂ ਮੰਜ਼ਿਲਾਂ ਨੂੰ ਸਰ ਕਰਦਿਆਂ ਉਹ ਅੱਗੇ ਵੱਧ ਰਹੀ ਹੈ ਪਰ ਉਸ ਨੇ ਕਦੇ ਵੀ ਹੰਕਾਰ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤਾ ਜੋ ਉਸਦੀ ਕਾਮਯਾਬੀ ਦਾ ਰਾਜ਼ ਵੀ ਅਤੇ ਉਸਦੇ ਸੁਭਾਅ ਦੀ ਖਾਸੀਅਤ ਵੀ ।

miss pooja

Related Post