ਮਿਸ ਪੂਜਾ ਕਰ ਰਹੇ ਨੇ ਆਪਣਾ ਕਰੀਅਰ ਦਾ 850ਵਾਂ ਵੀਡੀਓ,ਸਾਂਝਾ ਕੀਤਾ ਆਪਣਾ ਤਜ਼ਰਬਾ

By  Shaminder February 12th 2020 04:48 PM

ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ 850ਵਾਂ ਗੀਤ ਦੇ ਵੀਡੀਓ ਸ਼ੂਟ ਦਾ ਕਲਿੱਪ ਸਾਂਝਾ ਕੀਤਾ ਹੈ । ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਇਹ ਉਨ੍ਹਾਂ 850ਵਾਂ ਵੀਡੀਓ ਹੈ,ਪਰ ਉਨ੍ਹਾਂ ਦੇ ਉਤਸ਼ਾਹ ਅੱਜ ਵੀ ਕੋਈ ਕਮੀ ਨਹੀਂ ਆਈ,ਲਵ ਮਿਊਜ਼ਿਕ,ਲਵ ਮਾਈ ਜੌਬ!ਮਿਸ ਪੂਜਾ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

ਹੋਰ ਵੇਖੋ:ਮਿਸ ਪੂਜਾ ਨੇ ‘ਝੋਨਾ ਲਾਉਣਾ ਹੀ ਛੱਡ ਦੇਣਾ’ ਨਾਲ ਇੰਡਸਟਰੀ ‘ਚ ਬਣਾਈ ਸੀ ਪਛਾਣ,ਇਸ ਸ਼ਖਸ ਨੇ ਦਿਵਾਇਆ ਸੀ ਮੌਕਾ

https://www.instagram.com/p/B8dYO30g3mJ/

ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਲੱਗਪਗ ਹਰ ਗਾਇਕ ਨਾਲ ਗੀਤ ਗਾਏ ਹਨ । ਇਸ ਤੋਂ ਇਲਾਵਾ ਪਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਵੀ ਉਹ ਨਜ਼ਰ ਆ ਚੁੱਕੇ ਹਨ ।ਹੁਣ ਵੇਖਣਾ ਇਹ ਹੋਵੇਗਾ ਕਿ ਇਸ ਨਵੇਂ ਵੀਡੀਓ 'ਚ ਉਹ ਕੀ ਦਿਖਾਉਣ ਵਾਲੇ ਹਨ, ਜਿਸ ਦੇ ਸ਼ੂਟ 'ਚ ਉਹ ਏਨੀਂ ਦਿਨੀਂ ਰੁੱਝੇ ਹੋਏ ਹਨ ।

https://www.instagram.com/p/B8TEabJg1Jp/

ਮਿਸ ਪੂਜਾ  ਦਾ ਜਨਮ 4 ਦਸੰਬਰ, 1979 ‘ਚ ਰਾਜਪੁਰਾ ਵਿਖੇ ਇੰਦਰਪਾਲ ਕੈਂਥ ਅਤੇ ਸਰੋਜ ਦੇਵੀ ਦੇ ਘਰ ਹੋਇਆ। ਉਹਨਾਂ ਦਾ ਅਸਲ ਨਾਂ ਗੁਰਿੰਦਰ ਕੌਰ ਕੈਂਥ ਹੈ। ਉਹਨਾਂ ਦੇ ਘਰ ਦਾ ਨਾਂ ਪੂਜਾ ਹੋਣ ਕਰ ਕੇ ਉਹਨਾਂ ਨੇ ਆਪਣਾ ਪ੍ਰੋਫੈਸ਼ਨਲ ਨਾਂ ਵੀ ਪੂਜਾ ਰੱਖਣਾ ਪਸੰਦ ਕੀਤਾ।

Related Post