ਮਿਸ ਪੂਜਾ ਨੇ ਸਾਂਝਾ ਕੀਤਾ ਵੀਡੀਓ, ਰਿਸ਼ਤੇਦਾਰਾਂ ਨੂੰ ਸੁਣਾਈਆਂ ਖਰੀਆਂ-ਖਰੀਆਂ, ਵੇਖੋ ਵੀਡੀਓ

By  Shaminder October 4th 2022 03:50 PM

ਮਿਸ ਪੂਜਾ (Miss Pooja)  ਇਨ੍ਹੀਂ ਦਿਨੀਂ ਗੀਤਾਂ ‘ਚ ਏਨੀਂ ਜ਼ਿਆਦਾ ਦਿਖਾਈ ਨਹੀਂ ਦਿੰਦੀ, ਜਿੰਨੀ ਕਿ ਉਹ ਸੋਸ਼ਲ ਮੀਡੀਆ ‘ਤੇ ਨਜ਼ਰ ਆਉਂਦੀ ਹੈ । ਉਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਕਿਸੇ ਦੀ ਆਵਾਜ਼ ‘ਤੇ ਲਿਪ ਸਿੰਕ ਕਰਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ‘ਚ ਤੁਸੀਂ ਸੁਣ ਸਕਦੇ ਹੋ ਕਿ ਮਿਸ ਪੂਜਾ ਕਹਿ ਰਹੀ ਹੈ ਕਿ ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਟਿਕਟੌਕ ਅਤੇ ਇੰਸਟਾ ‘ਤੇ ਐਡ ਕੀਤਾ ਹੋਇਆ ਹੈ ।

Miss pooja image From instagram

ਹੋਰ ਪੜ੍ਹੋ : ਬਿਪਾਸ਼ਾ ਬਾਸੂ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ

ਪਰ ਉਨ੍ਹਾਂ ਨੇ ਨਾ ਤਾਂ ਕਦੇ ਕਮੈਂਟ ਕੀਤਾ ਅਤੇ ਨਾਂ ਹੀ ਕਦੇ ਲਾਈਕ ਕੀਤਾ । ਸਿਰਫ਼ ਇਹੀ ਵੇਖਦੇ ਰਹਿੰਦੇ ਹਨ ਕਿ ਇਹ ਕਰਦੀ ਕੀ ਹੈ’। ਮਿਸ ਪੂਜਾ ਨੇ ਆਪਣੇ ਪ੍ਰਸ਼ੰਸਕਾਂ ਤੋਂ ਵੀ ਇਹ ਸਵਾਲ ਪੁੱਛਿਆ ਹੈ ਕਿ ਤੁਹਾਡਾ ਰਿਸ਼ਤੇਦਾਰਾਂ ਬਾਰੇ ਕੀ ਕਹਿਣਾ ਹੈ । ਇਸ ਵੀਡੀਓ ‘ਤੇ ਗਾਇਕਾ ਦੇ ਪ੍ਰਸ਼ੰਸਕ ਵੀ ਖੂਬ ਰਿਐਕਸ਼ਨ ਦੇ ਰਹੇ ਹਨ ।

miss pooja image From instagram

ਹੋਰ ਪੜ੍ਹੋ : ਇਸ ਗੀਤ ਨੇ ਬਦਲੀ ਸੀ ਗਿੱਪੀ ਗਰੇਵਾਲ ਦੀ ਜ਼ਿੰਦਗੀ, ਇਸੇ ਗੀਤ ਦੇ ਨਾਲ ਇੰਡਸਟਰੀ ‘ਚ ਚੜੀ ਸੀ ਗੁੱਡੀ, ਗਾਇਕ ਦਾ ਪਸੰਦੀਦਾ ਗੀਤ ਹੈ ਇਹ

ਮਿਸ ਪੂਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਨਾਮ ਸਭ ਤੋਂ ਜ਼ਿਆਦਾ ਗੀਤ ਗਾਉਣ ਦਾ ਰਿਕਾਰਡ ਵੀ ਦਰਜ ਹੈ । ਮਿਸ ਪੂਜਾ ਇਨ੍ਹੀਂ ਦਿਨੀਂ ਵਿਦੇਸ਼ ‘ਚ ਹੈ ਅਤੇ ਜਲਦ ਹੀ ਉਹ ਇੱਕ ਨਵੇਂ ਖੇਤਰ ‘ਚ ਬਿਜਨੇਸ ਵੁਮੈਨ ਦੇ ਤੌਰ ‘ਤੇ ਕੰਮ ਕਰਦੀ ਹੋਈ ਨਜ਼ਰ ਆਏਗੀ ।

Miss Pooja image From Instagram

ਮਿਸ ਪੂਜਾ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਦਾ ਗੀਤ ‘ਪਾਣੀ ਹੋ ਗਏ ਡੂੰਘੇ, ਝੋਨਾ ਲਾਉਣਾ ਹੀ ਛੱਡ ਦੇਣਾ’ ਕਾਫੀ ਪ੍ਰਸਿੱਧ ਹੋਇਆ ਸੀ । ਇਸੇ ਗੀਤ ਨੇ ਮਿਸ ਪੂਜਾ ਨੂੰ ਇੰਡਸਟਰੀ ‘ਚ ਪਛਾਣ ਦਿਵਾਈ ਸੀ ।

 

View this post on Instagram

 

A post shared by Miss Pooja (@misspooja)

Related Post