ਅੱਜ ਸ਼ਾਮ ਪੀਟੀਸੀ ਪੰਜਾਬੀ ਅਤੇ ਪੀਟੀਸੀ ਪਲੇਅ ਐਪ 'ਤੇ ਦੇਖੋ 'ਮਿਸ ਪੀਟੀਸੀ ਪੰਜਾਬੀ 2019' ਦਾ ਗਰੈਂਡ ਫਿਨਾਲੇ ਲਾਈਵ

By  Aaseen Khan October 20th 2019 12:10 PM -- Updated: October 20th 2019 12:23 PM

'ਮਿਸ ਪੀਟੀਸੀ ਪੰਜਾਬੀ 2019' ਜਿਸ 'ਚ ਪੰਜਾਬੀ ਮੁਟਿਆਰਾਂ ਨੇ ਹਰ ਕਿਸੇ ਦਿਲ ਜਿੱਤਿਆ ਹੈ। ਪੀਟੀਸੀ ਪੰਜਾਬੀ ਵੱਲੋਂ ਚਲਾਏ ਜਾਂਦੇ ਇਸ ਟੈਲੇਂਟ ਹੰਟ ਪ੍ਰੋਗਰਾਮ ਰਾਹੀਂ ਬਹੁਤ ਸਾਰੇ ਸਿਤਾਰੇ ਚਮਕੇ ਹਨ। ਹੁਣ ਕੁਝ ਹੀ ਸਮਾਂ ਬਾਕੀ ਹੈ ਜਦੋਂ ਮਿਸ ਪੀਟੀਸੀ ਪੰਜਾਬੀ ਦਾ ਤਾਜ ਹੋਵੇਗਾ ਕਿਸੇ ਇੱਕ ਸਿਰ ਦੀ ਸ਼ਾਨ। ਜੀ ਹਾਂ ਮਿਸ ਪੀਟੀਸੀ ਪੰਜਾਬੀ 2019 ਦਾ ਗਰੈਂਡ ਫਿਨਾਲੇ ਦਾ ਅੱਜ ਸ਼ਾਮ 7.15 ਵਜੇ ਪੀਟੀਸੀ ਪੰਜਾਬੀ ਅਤੇ ਪੀਟੀਸੀ ਪਲੇਅ ਐਪ 'ਤੇ ਸਿੱਧਾ ਪ੍ਰਸਾਰਣ ਦੇਖਣ ਨੂੰ ਮਿਲਣ ਵਾਲਾ ਹੈ।

Miss PTC Punjabi 2019 +Miss PTC Punjabi 2019

ਇਸ ਮਹਾ ਮੁਕਾਬਲੇ ਵਿੱਚ 9 ਮੁਟਿਆਰਾਂ ਅੱਗੇ ਆਈਆਂ ਹਨ। ਹੁਣ ਇਹਨਾਂ ਕੁੜੀਆਂ ਦੀ ਕਿਸਮਤ ਦਾ ਫੈਸਲਾ ਕੁਝ ਹੀ ਘੰਟਿਆਂ 'ਚ ਹੋਣ ਜਾ ਰਿਹਾ ਹੈ । ਇਹਨਾਂ ਵਿੱਚੋਂ ਕੋਈ ਇੱਕ ਮੁਟਿਆਰ ਹੀ ‘ਮਿਸ ਪੀਟੀਸੀ ਪੰਜਾਬੀ-2019’ ਦਾ ਤਾਜ਼ ਆਪਣੇ ਸਿਰ ਤੇ ਸਜ਼ਾਏਗੀ । ਜਿਹੜੀਆਂ ਕੁੜੀਆਂ ਫਾਈਨਲ ਵਿੱਚ ਪਹੁੰਚੀਆਂ ਉਹ ਇਸ ਤਰ੍ਹਾਂ ਹਨ । ਗੁਰਪ੍ਰੀਤ ਕੌਰ ਮਾਨਸਾ ਦੀ ਰਹਿਣ ਵਾਲੀ ਇਹ ਕੁੜੀ ਫੈਸ਼ਨ ਤੇ ਮਾਡਲਿੰਗ ਦੇ ਖੇਤਰ ਵਿੱਚ ਆਪਣਾ ਨਾਂਅ ਬਨਾਉਣ ਲਈ ਇਸ ਸ਼ੋਅ ਦਾ ਹਿੱਸਾ ਬਣੀ ਹੈ ।

Miss PTC Punjabi 2019 Miss PTC Punjabi 2019

ਅੰਮ੍ਰਿਤਸਰ ਦੀ ਸਿਮਰਪ੍ਰੀਤ ਕੌਰ ਤੇ ਹਰਗੁਣਪ੍ਰੀਤ ਕੌਰ ਵੀ ਕਿਸੇ ਤੋਂ ਘੱਟ ਨਹੀਂ ਹਨ । ਇਹ ਦੋਵੇਂ ਕੁੜੀਆਂ ਇਸ ਮੁਕਾਬਲੇ ਵਿੱਚ ਹਰ ਇੱਕ ਨੂੰ ਪਿੱਛੇ ਛੱਡਕੇ ਫਾਈਨਲ ਵਿੱਚ ਪਹੁੰਚੀਆਂ ਹਨ। ਮਲੋਟ ਸ਼ਹਿਰ ਦੀ ਰਹਿਣ ਵਾਲੀ ਨਿਸ਼ਠਾ ਵੀ ਹਰ ਰਾਉਂਡ ਪਾਰ ਕਾਰਕੇ ਫਾਈਨਲ ਵਿੱਚ ਪਹੁੰਚੀ ਹੈ ।

ਹੋਰ ਵੇਖੋ : ਵੋਟ ਕਰੋ ਤੇ ਹਾਸਲ ਕਰੋ ‘ਵੀਆਈਪੀ’ ਪਾਸ ‘ਮਿਸ ਪੀਟੀਸੀ ਪੰਜਾਬੀ-2019’ ਦੇ ਗਰੈਂਡ ਫਿਨਾਲੇ ਦੇ

‘ਮਿਸ ਪੀਟੀਸੀ ਪੰਜਾਬੀ-2019’ ਦੇ ਗਰੈਂਡ ਫਿਨਾਲੇ ਵਿੱਚ ਮਿਊਜ਼ਿਕ ਤੇ ਮਸਤੀ ਦਾ ਤੜਕਾ ਵੀ ਲੱਗਣ ਵਾਲਾ ਹੈ । ਇਸ ਦੌਰਾਨ ਗਾਇਕ ਜੈਜ਼ੀ-ਬੀ, ਗੁਰਨਾਮ ਭੁੱਲਰ, ਨਿੰਜਾ, ਜ਼ੋਰਾ ਰੰਧਾਵਾ, ਨੇਹਾ ਭਸੀਨ ਸਮੇਤ ਹੋਰ ਕਈ ਵੱਡੇ ਗਾਇਕ ਆਪਣੀ ਪ੍ਰਫਾਰਟਮੈਂਸ ਨਾਲ ਲੋਕਾਂ ਦਾ ਮੰਨੋਰੰਜਨ ਕਰਨਗੇ ।ਮਿਸ ਪੀਟੀਸੀ ਪੰਜਾਬੀ ਦੇ ਫਿਨਾਲੇ ਦਾ ਇਹ ਪ੍ਰੋਗਰਾਮ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਖੇ ਹੋ ਰਿਹਾ ਹੈ ਜਿੱਥੇ ਹੁਣ ਤੋਂ ਹੀ ਦਰਸ਼ਕ ਅਤੇ ਪ੍ਰਤੀਭਾਗੀਆਂ ਦੇ ਸਪੋਰਟਰਸ ਪਹੁੰਚਣੇ ਸ਼ੁਰੂ ਹੋ ਚੁੱਕੇ ਹਨ।

Related Post