ਮਿਥੁਨ ਚੱਕਰਵਰਤੀ ਦੇ ਪਿਤਾ ਬਸੰਤ ਚੱਕਰਵਤੀ ਦਾ ਹੋਇਆ ਦਿਹਾਂਤ, ਲਾਕਡਾਊਨ ਕਰਕੇ ਬੈਂਗਲੁਰੂ ’ਚ ਫਸੇ ਮਿਥੁਨ

By  Rupinder Kaler April 23rd 2020 11:03 AM

ਮਿਥੁਨ ਚੱਕਰਵਤੀ ਦੇ ਪਿਤਾ ਬਸੰਤ ਚੱਕਰਵਤੀ ਦਾ ਮੁੰਬਈ ਵਿੱਚ 95 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ । ਉਹਨਾਂ ਦੀ ਮੌਤ ਫੇਫੜਿਆਂ ਦੀ ਬਿਮਾਰੀ ਕਰਕੇ ਹੋਇਆ ਹੈ । ਪਰ ਪਿਤਾ ਦੇ ਆਖਰੀ ਸਮੇਂ ਮਿਥੁਨ ਚੱਕਰਵਰਤੀ ਉਹਨਾਂ ਦੇ ਨਾਲ ਨਹੀਂ ਸਨ । ਉਹ ਲਾਕਡਾਊਨ ਕਰਕੇ ਬੈਂਗਲੁਰੂ ਵਿੱਚ ਫਸੇ ਹੋਏ ਸਨ । ਮਿਥੁਨ ਆਪਣੇ ਪਿਤਾ ਦਾ ਸਸਕਾਰ ਕਰਨ ਲਈ ਮੁੰਬਈ ਪਹੁੰਚਣ ਦੀ ਕੋਸ਼ਿਸ ਕਰ ਰਹੇ ਹਨ ।

https://www.instagram.com/p/B_SwcuZg8on/

ਫਿਲਹਾਲ ਮਿਥੁਨ ਦੇ ਵੱਡੇ ਬੇਟੇ ਮਿਮੋਹ ਮੁੰਬਈ ਵਿੱਚ ਹਨ ਜਿਹੜੇ ਕਿ ਆਪਣੇ ਦਾਦਾ ਦੇ ਸਸਕਾਰ ਲਈ ਪਿਤਾ ਦਾ ਇੰਤਜ਼ਾਰ ਕਰ ਰਹੇ ਹਨ । ਦੁੱਖ ਦੀ ਇਸ ਘੜੀ ਵਿੱਚ ਮਿਥੁਨ ਦੇ ਬੇਟੇ ਤੇ ਉਸ ਦੇ ਦਾਦੇ ਦੀ ਇਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ ਜਿਹੜੇ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਸ ਨੇ ਆਪਣੇ ਦਾਦਾ ਨੂੰ ਘਰ ਦਾ ਰਾਜਾ ਦੱਸਿਆ ਹੈ । ਇਸ ਖ਼ਬਰ ਤੋਂ ਬਾਅਦ ਕਈ ਬਾਲੀਵੁੱਡ ਸਿਤਾਰਿਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

https://www.instagram.com/p/BJ7YkGsjwfO/?utm_source=ig_embed

https://www.instagram.com/p/B_SwWpfgb78/

Related Post