ਆਪਣੀ ਮਿੱਟੀ 'ਤੇ ਲੋਕਾਂ ਨਾਲ ਜੁੜਨ ਦਾ ਸੁਨੇਹਾ ਦੇਵੇਗੀ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਮਿੱਟੀ ਦੀ ਖੁਸ਼ਬੂ'

By  Aaseen Khan September 28th 2019 04:37 PM -- Updated: September 28th 2019 04:43 PM

ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਪੀਟੀਸੀ ਬਾਕਸ ਆਫ਼ਿਸ ਜਿਸ 'ਚ ਹਰ ਹਫ਼ਤੇ ਨਵੀਆਂ ਪੰਜਾਬੀ ਸ਼ੌਰਟ ਫ਼ਿਲਮਾਂ ਦਾ ਪ੍ਰੀਮੀਅਰ ਕੀਤਾ ਜਾਂਦਾ ਹੈ। ਇਸੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਇਸ ਹਫ਼ਤੇ ਨਵੀਂ ਤੇ ਖੂਬਸੂਰਤ ਫ਼ਿਲਮ 'ਮਿੱਟੀ ਦੀ ਖੁਸ਼ਬੂ' ਦਾ ਵਰਲਡ ਟੀਵੀ ਪ੍ਰੀਮੀਅਰ ਹੋਣ ਜਾ ਰਿਹਾ ਹੈ। ਮਿੱਟੀ ਦੀ ਖੁਸ਼ਬੂ ਜਿਹੋ ਜਿਹਾ ਇਸ ਫ਼ਿਲਮ ਦਾ ਨਾਮ ਹੈ ਕਹਾਣੀ 'ਤੇ ਭਾਵ ਵੀ ਉਸੇ ਤਰ੍ਹਾਂ ਦਾ ਹੈ। ਡਾਕਟਰ ਖੁਸ਼ਬੂ ਜਿਸ ਨੂੰ ਆਪਣੇ ਲੋਕਾਂ ਅਤੇ ਮਿੱਟੀ ਨਾਲ ਬਹੁਤ ਪਿਆਰ ਹੈ। ਜਦੋਂ ਉਸ ਦੇ ਵਿਆਹ ਦੀ ਗੱਲ ਤੁਰਦੀ ਹੈ ਤਾਂ ਉਸ ਦਾ ਮਨ ਦੁਚਿੱਤੀ ਹੋ ਜਾਂਦਾ ਹੈ ਤੇ ਆਪਣੇ ਘਰ ਬਾਰ 'ਤੇ ਕੰਮ ਨੂੰ ਛੱਡ ਕੇ ਜਾਣ ਦੇ ਸਮੇਂ ਨੂੰ ਲੋਚਦੀ ਹੈ।

ਇਸ ਦੌਰਾਨ ਹੀ ਆਪਣੇ ਦਾਦੇ ਦੀਆਂ ਸੁਣਾਈਆ ਕਹਾਣੀਆਂ ਅਤੇ ਦਾਦੇ ਦੀ ਭੂਆ ਦੀ ਕਹਾਣੀ ਚੇਤੇ ਕਰਦੀ ਕਿ ਕਿੰਝ ਉਸ ਦੀ ਦਾਦੂ ਦੀ ਭੂਆ ਦਾ ਵਿਆਹ ਹੋਇਆ ਤੇ ਲੰਮਾਂ ਸਮਾਂ ਔਲਾਦ ਨਹੀਂ ਹੋਈ ਤੇ ਜਦੋਂ ਹੋਈ ਤਾਂ ਪਰਮਾਤਮਾ ਨੇ ਫਿਰ ਉਸ ਕੋਲੋਂ ਉਸਦੇ ਲਾਲ ਤੇ ਪਤੀ ਨੂੰ ਖੋਹ ਲਿਆ। ਇਸ ਤੋਂ ਬਾਅਦ ਦਾਦੂ ਦੀ ਭੂਆ ਨੂੰ ਕਿੰਝ ਮਿੱਟੀ ਦੇ ਮੋਹ ਨੇ ਘਰ ਨਹੀਂ ਛੱਡਣ ਦਿੱਤਾ ਇਹ ਸਭ ਫਲ਼ੈਸ਼ਬੈਕ ਤੇ ਸੁਚੱਜੇ ਸਕਰੀਨਪਲੇਅ ਦੇ ਜ਼ਰੀਏ ਇਸ ਤਰੀਕੇ ਨਾਲ ਜੋੜਿਆ ਗਿਆ ਹੈ ਕਿ ਕਹਾਣੀ ਦੀ ਰਵਾਨਗੀ ਬਹੁਤ ਸਹਿਜ ਰਹਿੰਦੀ ਹੈ।

ਹੋਰ ਵੇਖੋ : ਜਲਦ ਸਾਹਮਣੇ ਆਵੇਗਾ ਰੁਬੀਨਾ ਬਾਜਵਾ ਤੇ ਰੌਸ਼ਨ ਪ੍ਰਿੰਸ ਦੀ ਫ਼ਿਲਮ 'ਨਾਨਕਾ ਮੇਲ' ਦਾ ਟਰੇਲਰ

mitti di khushboo mitti di khushboo mitti di khushboo

ਕਿਸੇ ਵੀ ਤਰੀਕੇ ਨਾਲ ਬਾਹਰਲੇ ਮੁਲਕਾਂ ਨੂੰ ਭੱਜ ਰਹੀ ਪੰਜਾਬ ਦੀ ਜਵਾਨੀ ਲਈ ਇਹ ਫ਼ਿਲਮ ਮਿੱਟੀ ਤੇ ਲੋਕਾਂ ਨਾਲ ਜੁੜਨ ਦਾ ਸੁਨੇਹਾ ਦੇਵੇਗੀ। ਇਸ ਫ਼ਿਲਮ ਨੂੰ ਸੁਲਤਾਨ ਬਾਹੂ ਦੇ ਕਲਾਮ ਅਤੇ ਇੱਕ ਰੋਮਾਂਟਿਕ ਗੀਤ ਚਾਰ ਚੰਨ ਲਗਾਉਂਦਾ ਸੁਣਾਈ ਦੇਵੇਗਾ। ਬਲਰਾਜ ਸਾਗਰ ਦੇ ਨਿਰਦੇਸ਼ਨ 'ਚ ਫ਼ਿਲਮਾਈ ਗਈ ਇਸ ਫ਼ਿਲਮ ਦਾ ਵਰਲਡ ਟੀਵੀ ਪ੍ਰੀਮੀਅਰ ਇਸ ਸ਼ੁੱਕਰਵਾਰ 4 ਅਕਤੂਬਰ, ਰਾਤ 7.45 ਵਜੇ ਪੀਟੀਸੀ ਪੰਜਾਬੀ 'ਤੇ ਦੇਖਣ ਨੂੰ ਮਿਲਣ ਵਾਲਾ ਹੈ। ਉਮੀਦ ਹੈ ਪਰਿਵਾਰਕ ਰਿਸ਼ਤਿਆਂ ਅਤੇ ਮਿੱਟੀ ਦੇ ਮੋਹ ਨੂੰ ਦਰਸਾਉਂਦੀ ਇਹ ਫ਼ਿਲਮ ਦਿਲਾਂ ਨੂੰ ਛੂਹ ਜਾਵੇਗੀ।

Related Post