ਫ਼ਿਲਮ 'ਮਿੱਟੀ ਵਿਰਾਸਤ ਬੱਬਰਾਂ ਦੀ'  ਪੇਸ਼ ਕਰੇਗੀ ਬੱਬਰਾਂ ਦੀ ਬਹਾਦਰੀ,ਫ਼ਿਲਮ ਦੇ ਗੀਤ ਨੂੰ ਮਿਲ ਰਿਹਾ ਹੁੰਗਾਰਾ

By  Shaminder July 27th 2019 06:02 PM

ਫ਼ਿਲਮ 'ਮਿੱਟੀ ਵਿਰਾਸਤ ਬੱਬਰਾਂ ਦੀ' ਦਾ ਗੀਤ 'ਮਿੱਟੀ' ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ ਰਣਜੀਤ ਬਾਵਾ ਨੇ । ਜਦਕਿ ਮਿਊਜ਼ਿਕ ਮਿਸਟਰ ਵੌਵ ਨੇ ਦਿੱਤਾ ਹੈ ।ਹੇਮਾ ਮਾਲਿਨੀ ਵੱਲੋਂ ਪ੍ਰੋਡਿਊਸ ਕੀਤੀ ਗਈ ਪੰਜਾਬੀ ਫ਼ਿਲਮ ‘ਮਿੱਟੀ-ਵਿਰਾਸਤ ਬੱਬਰਾਂ ਦੀ’ ‘ਚ ਆਜ਼ਾਦੀ ਲਈ ਸ਼ਹੀਦ ਹੋਏ ਬੱਬਰ ਅਕਾਲੀਆਂ ਦੀ ਛੋਟੀ ਜਿਹੀ ਝਲਕ ਦੇਖਣ ਮਿਲ ਰਹੀ ਹੈ ਜਿਹੜੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਵਾਰ ਗਏ ਸਨ।

https://www.youtube.com/watch?v=v1vMbK8arzw&list=RDv1vMbK8arzw&start_radio=1&t=107

ਹਰਿਦੇ ਸ਼ੈੱਟੀ ਦੇ ਨਿਰਦੇਸ਼ਨ ‘ਚ ਫ਼ਿਲਮਾਈ ਗਈ ਇਹ ਫ਼ਿਲਮ ਇਸੇ ਸਾਲ 23 ਅਗਸਤ ਨੂੰ ਸਿਨੇਮਾ ਘਰਾਂ ‘ਚ ਦੇਖਣ ਨੂੰ ਮਿਲਣ ਵਾਲੀ ਹੈ।ਫ਼ਿਲਮ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਨਾਲ-ਨਾਲ 1922 ਦੇ ਸਮੇਂ ਚੱਲੀ ਬੱਬਰ ਲਹਿਰ ਜਿਸ ‘ਚ ਖ਼ਾਸ ਕਰਕੇ ਉਹਨਾਂ 6 ਬੱਬਰ ਸ਼ਹੀਦਾਂ ਦੀ ਕਹਾਣੀ ਪੇਸ਼ ਕਰੇਗੀ ਜਿਹੜੇ ਅੰਗਰੇਜ਼ਾਂ ਨਾਲ ਲੋਹਾ ਲੈਂਦੇ ਸ਼ਹੀਦ ਹੋਏ ਸਨ।

Related Post