10 ਅਗਸਤ ਨੂੰ ਰਿਲੀਜ਼ ਹੋਵੇਗਾ 'ਮਿੱਟੀ ਵਿਰਾਸਤ ਬੱਬਰਾਂ ਦੀ' ਦਾ ਟਰੇਲਰ

By  Rupinder Kaler August 8th 2019 11:28 AM

ਪਾਲੀਵੁੱਡ ਫ਼ਿਲਮ 'ਮਿੱਟੀ ਵਿਰਾਸਤ ਬੱਬਰਾਂ ਦੀ' ਦਾ ਨਵਾਂ ਪੋਸਟਰ ਰਿਲੀਜ਼ ਹੋਇਆ ਹੈ । 23  ਅਗਸਤ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਟਰੇਲਰ 10 ਅਗਸਤ ਨੂੰ ਰਿਲੀਜ਼ ਹੋਵੇਗਾ । ਇਹ ਜਾਣਕਾਰੀ ਨਿਸ਼ਾਨ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਤੇ ਫ਼ਿਲਮ ਦਾ ਪੋਸਟਰ ਜਾਰੀ ਕਰਦੇ ਹੋਏ ਦਿੱਤੀ ਹੈ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਪ੍ਰੋਡਿਊਸ ਕਰ ਰਹੀ ਹੈ ।

https://www.instagram.com/p/B05BaLQHLzi/

ਇਸ ਫ਼ਿਲਮ ਦਾ ਵੱਖਰੇ ਕਿਸਮ ਦਾ ਕੰਸੈਪਟ ਹੈ, ਫ਼ਿਲਮ ਦੀ ਕਹਾਣੀ ਉਹਨਾਂ ਪੰਜ ਸਰਦਾਰਾਂ ਦੇ ਇਰਦ-ਗਿਰਦ ਘੁੰਮਦੀ ਹੈ ਜਿਹੜੇ ਆਪਣੇ ਵਤਨ ਲਈ ਕਈ ਕੁਰਬਾਨੀਆਂ ਦਿੰਦੇ ਹਨ । ਖ਼ਬਰਾਂ ਦੀ ਮੰਨੀਏ ਤਾਂ ਇਹ ਫ਼ਿਲਮ ਗੰਭੀਰ ਵਿਸ਼ੇ ਤੇ ਬਣਾਈ ਗਈ ਹੈ । ਫ਼ਿਲਮ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਰੱਬੀ ਕੰਦੋਲਾ, ਕੁਲਜਿੰਦਰ ਸਿੱਧੂ, ਜਪਜੀ ਖਹਿਰਾ, ਜਗਜੀਤ ਸਿੱਧੂ, ਨਿਸ਼ਾਨ ਭੁੱਲਰ, ਧੀਰਜ ਕੁਮਾਰ, ਪਾਲੀ ਸੰਧੂ ਸਮੇਤ ਹੋਰ ਕਈ ਵੱਡੇ ਕਲਾਕਾਰ ਦਿਖਾਈ ਦੇਣਗੇ ।

https://www.instagram.com/p/B0yPZ6SHbiN/

ਇਹ ਫ਼ਿਲਮ 23 ਅਗਸਤ ਨੂੰ ਇਸੇ ਸਾਲ ਰਿਲੀਜ਼ ਹੋਵੇਗੀ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਦੇ ਗੀਤ ਰਿਲੀਜ਼ ਹੋਏ ਹਨ ਜਿਨ੍ਹਾਂ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਫ਼ਿਲਮ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਕਮੇਡੀ ਤੋਂ ਹੱਟ ਕੇ ਇਹ ਫ਼ਿਲਮ ਵੱਖਰੇ ਕਿਸਮ ਦੀ ਹੈ ।

https://www.instagram.com/p/Bz7SDJWHu9-/

Related Post