ਫ਼ਿਲਮ 'ਮਿੱਟੀ ਵਿਰਾਸਤ ਬੱਬਰਾਂ ਦੀ' ਪੇਸ਼ ਕਰੇਗੀ ਦਲੇਰ ਬੱਬਰਾਂ ਦੀ ਅਣਕਹੀ ਕਹਾਣੀ, ਟੀਜ਼ਰ ਹੋਇਆ ਰਿਲੀਜ਼

By  Aaseen Khan July 15th 2019 02:40 PM -- Updated: July 15th 2019 03:27 PM

ਹੇਮਾ ਮਾਲਿਨੀ ਵੱਲੋਂ ਪ੍ਰੋਡਿਊਸ ਕੀਤੀ ਗਈ ਪੰਜਾਬੀ ਫ਼ਿਲਮ 'ਮਿੱਟੀ-ਵਿਰਾਸਤ ਬੱਬਰਾਂ ਦੀ' ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ। ਟੀਜ਼ਰ 'ਚ ਆਜ਼ਾਦੀ ਲਈ ਸ਼ਹੀਦ ਹੋਏ ਬੱਬਰ ਅਕਾਲੀਆਂ ਦੀ ਛੋਟੀ ਜਿਹੀ ਝਲਕ ਦੇਖਣ ਮਿਲ ਰਹੀ ਹੈ ਜਿਹੜੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਵਾਰ ਗਏ ਸਨ। ਹਰਿਦੇ ਸ਼ੈੱਟੀ ਦੇ ਨਿਰਦੇਸ਼ਨ ‘ਚ ਫ਼ਿਲਮਾਈ ਗਈ ਇਹ ਫ਼ਿਲਮ ਇਸੇ ਸਾਲ 23 ਅਗਸਤ ਨੂੰ ਸਿਨੇਮਾ ਘਰਾਂ ‘ਚ ਦੇਖਣ ਨੂੰ ਮਿਲਣ ਵਾਲੀ ਹੈ।

ਹੋਰ ਵੇਖੋ : ਯੂ.ਕੇ. 'ਚ ਫ਼ਿਲਮ ਦੀ ਸ਼ੂਟਿੰਗ ਕਰਦੇ ਹਾਰਡੀ ਸੰਧੂ ਨੂੰ ਆਈ ਭਾਰਤ ਦੀ ਯਾਦ, ਦੇਸ਼ ਵਾਸੀਆਂ ਨੂੰ ਦਿੱਤਾ ਇਹ ਸੰਦੇਸ਼

ਫ਼ਿਲਮ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਨਾਲ-ਨਾਲ 1922 ਦੇ ਸਮੇਂ ਚੱਲੀ ਬੱਬਰ ਲਹਿਰ ਜਿਸ ‘ਚ ਖ਼ਾਸ ਕਰਕੇ ਉਹਨਾਂ 6 ਬੱਬਰ ਸ਼ਹੀਦਾਂ ਦੀ ਕਹਾਣੀ ਪੇਸ਼ ਕਰੇਗੀ ਜਿਹੜੇ ਅੰਗਰੇਜ਼ਾਂ ਨਾਲ ਲੋਹਾ ਲੈਂਦੇ ਸ਼ਹੀਦ ਹੋਏ ਸਨ।

Mitti Virast Babbran Di Mitti Virast Babbran Di

ਲਖਵਿੰਦਰ ਕੰਡੋਲਾ, ਕੁਲਜਿੰਦਰ ਸਿੱਧੂ, ਜਗਜੀਤ ਸੰਧੂ, ਨਿਸ਼ਾਵਨ ਭੁੱਲਰ, ਜਪਜੀ ਖਹਿਰਾ, ਧੀਰਜ ਕੁਮਾਰ, ਅਕਾਂਸ਼ਾ ਸਰੀਨ, ਸ਼ਵਿੰਦਰ ਮਾਹਲ, ਗੁਰਪ੍ਰੀਤ ਭੰਗੂ ਅਤੇ ਅਨੀਤਾ ਸਵਦੀਸ਼ ਵਰਗੇ ਕਲਾਕਾਰ ਫ਼ਿਲਮ ‘ਚ ਅਹਿਮ ਕਿਰਦਾਰ ਨਿਭਾ ਰਹੇ ਹਨ।ਫ਼ਿਲਮ ਦੇ ਇਸ ਟੀਜ਼ਰ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Related Post