ਜੈਸਮੀਨ ਅਖ਼ਤਰ ਅਤੇ ਲੱਕੀ ਸਿੰਘ ਦੁਰਗਾਪੁਰੀਆ ਦੇ ਨਵੇਂ ਗੀਤ ਨੂੰ ਮਿਲ ਰਿਹਾ ਸਰੋਤਿਆਂ ਦਾ ਭਰਵਾਂ ਹੁੰਗਾਰਾ

By  Shaminder June 13th 2019 12:44 PM -- Updated: June 14th 2019 10:19 AM

ਗਾਇਕ ਲੱਕੀ ਸਿੰਘ ਦੁਰਗਾਪੁਰੀਆ ਅਤੇ ਜੈਸਮੀਨ ਅਖ਼ਤਰ ਦੀ ਅਵਾਜ਼ 'ਚ ਨਵਾਂ ਗੀਤ 'ਮਿੱਤਰਾਂ ਦਾ ਨਾਮ' ਰਿਲੀਜ਼ ਹੋ ਚੁੱਕਿਆ ਹੈ ਅਤੇ ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

ਹੋਰ ਵੇਖੋ :ਗੁਰਲੇਜ਼ ਅਖਤਰ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਚੜਤ,ਰਿਲੀਜ਼ ਹੋਇਆ ਇਹ ਨਵਾਂ ਗੀਤ

https://www.youtube.com/watch?v=7gyqNsMaDrI

ਇਸ ਗੀਤ 'ਚ ਜੈਸਮੀਨ ਦਾ ਸਾਥ ਦਿੱਤਾ ਹੈ ਲੱਕੀ ਸਿੰਘ ਦੁਰਗਾਪੁਰੀਆ ਨੇ । ਗੀਤ ਦੇ ਬੋਲ ਕਰਮਵੀਰ ਜੰਦਾ ਨੇ ਲਿਖੇ ਹਨ ਜਦਕਿ ਮਿਊਜ਼ਿਕ ਗੁਸ਼ ਸੈਂਹਬੀ ਨੇ ਦਿੱਤਾ ਹੈ । ਇਸ ਗੀਤ ਨੂੰ ਸੁਣ ਕੇ ਤੁਹਾਨੁੰ ਗੁਰਲੇਜ਼ ਅਖ਼ਤਰ ਦੀ ਅਵਾਜ਼ ਦਾ ਭੁਲੇਖਾ ਪੈ ਸਕਦਾ ਹੈ ਕਿਉਂਕਿ ਜੈਸਮੀਨ ਅਖ਼ਤਰ ਦੀ ਅਵਾਜ਼ ਵੀ ਹੁਬਹੂ ਗੁਰਲੇਜ਼ ਅਖ਼ਤਰ ਵਰਗੀ ਹੀ ਹੈ ।ਗੁਰਲੇਜ਼ ਅਖ਼ਤਰ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਪੂਰੀ ਚੜਤ ਹੈ ਅਤੇ ਏਨੀਂ ਦਿਨੀਂ ਹਰ ਗਾਇਕ ਉਨ੍ਹਾਂ ਨਾਲ ਗੀਤ ਕਰਨਾ ਚਾਹੁੰਦਾ ਹੈ । ਉਨ੍ਹਾਂ ਦੀ ਭੈਣ ਜੈਸਮੀਨ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ ਅਤੇ ਉਨ੍ਹਾਂ ਦੇ ਇਸ ਨਵੇਂ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

Related Post