ਮਾਡਲ ਅਤੇ ਅਦਾਕਾਰਾ ਸਾਰਾ ਗੁਰਪਾਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਸਰਬਤ ਦੇ ਭਲੇ ਲਈ ਕੀਤੀ ਅਰਦਾਸ

By  Shaminder January 13th 2021 04:42 PM

ਮਾਡਲ ਅਤੇ ਅਦਾਕਾਰਾ ਸਾਰਾ ਗੁਰਪਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਸਰਬਤ ਦੇ ਭਲੇ ਲਈ ਅਰਦਾਸ ਵੀ ਕੀਤੀ ਹੈ । ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਅਤੇ ਗੁਰੂ ਘਰ ਦਾ ਆਸ਼ੀਰਵਾਦ ਵੀ ਲਿਆ ।

sara gurpal

ਜਿਸ ਦੀਆਂ ਕੁਝ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਸਾਰਾ ਗੁਰਪਾਲ ਦੀ ਇਸ ਵੀਡੀਓ ‘ਤੇ ਪ੍ਰਸ਼ੰਸਕ ਵੀ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ਅਤੇ ਸਤਿਨਾਮ ਵਾਹਿਗੁਰੂ ਲਿਖ ਰਹੇ ਹਨ ।

ਹੋਰ ਪੜ੍ਹੋ : ਗਾਇਕਾ ਸੁਖਪ੍ਰੀਤ ਕੌਰ ਦੀ ਆਵਾਜ਼ ‘ਚ ਨਵਾਂ ਗੀਤ ਪੀਟੀਸੀ ਪੰਜਾਬੀ ‘ਤੇ ਕੀਤਾ ਜਾਵੇਗਾ ਰਿਲੀਜ਼

sara gurpal

ਸਾਰਾ ਗੁਰਪਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਤੌਰ ਮਾਡਲ ਉਹ ਕਈ ਗੀਤਾਂ ‘ਚ ਨਜ਼ਰ ਆ ਚੁੱਕੇ ਹਨ । ਇਸ ਦੇ ਨਾਲ ਹੀ ਉਹ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੇ ਹਨ ।

sara-gurpal

ਸੋਸ਼ਲ ਮੀਡੀਆ ‘ਤੇ ਸਾਰਾ ਗੁਰਪਾਲ ਕਾਫੀ ਐਕਟਿਵ ਰਹਿੰਦੇ ਹਨ ਅਤੇ ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।ਉਨ੍ਹਾਂ ਦਾ ਅਸਲ ਨਾਂਅ ਰਚਨਾ ਹੈ ਅਤੇ ਉਨ੍ਹਾਂ ਦਾ ਸਬੰਧ ਹਰਿਆਣਾ ਦੇ ਨਾਲ ਹੈ ।

 

View this post on Instagram

 

A post shared by Sara Gurpal (@saragurpals)

Related Post