ਮੋਗਾ ਦੀ ਇਹ 8 ਸਾਲਾਂ ਦੀ ਬੱਚੀ ਬਣੀ ਬਜ਼ੁਰਗ ਦਾਦੀ ਅਤੇ ਛੋਟਾ ਭਰਾ ਦਾ ਸਹਾਰਾ, ਇੰਝ ਕਰ ਰਹੀ ਦੇਖਭਾਲ, ਮਾਤਾ ਪਿਤਾ ਦਾ ਉੱਠ ਚੁੱਕਿਆ ਸਿਰ ਤੋਂ ਸਾਇਆ

By  Shaminder July 25th 2020 03:23 PM

ਮੋਗਾ ‘ਚ ਇੱਕ 8 ਸਾਲਾਂ ਦੀ ਬੱਚੀ ਆਪਣੀ ਬਜ਼ੁਰਗ ਦਾਦੀ ਅਤੇ ਆਪਣੇ ਛੋਟੇ ਭਰਾ ਦੀ ਦੇਖਭਾਲ ਕਰ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਸ ਬੱਚੀ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਖੇਡਣ ਮੱਲਣ ਅਤੇ ਪੜਨ ਦੀ ਇਸ ਉਮਰ ‘ਚ ਇਹ ਬੱਚੀ ਆਪਣੀ ਦਾਦੀ ਅਤੇ ਛੋਟੇ ਭਰਾ ਦੀ ਕਿਵੇਂ ਦੇਖਭਾਲ ਕਰ ਸਕਦੀ ਹੈ । ਇਹ ਬੱਚੀ ਕਿਸੇ ਸ਼ੌਂਕ ਨਾਲ ਨਹੀਂ ਬਲਕਿ ਮਜਬੂਰੀ ‘ਚ ਅਜਿਹਾ ਕਰ ਰਹੀ ਹੈ ।

Moga Girl Moga Girl

ਦੱਸਿਆ ਜਾ ਰਿਹਾ ਹੈ ਕਿ ਇਸ ਬੱਚੀ ਦੇ ਮਾਂ ਪਿਓ ਦਾ ਸਾਇਆ ਉਸ ਦੇ ਸਿਰ ਤੋਂ ਉੱਠ ਚੁੱਕਿਆ ਹੈ ਅਤੇ ਘਰ ‘ਚ ਉਸ ਦੀ ਬਜ਼ੁਰਗ ਦਾਦੀ, ਉਹ ਅਤੇ ਉਸ ਦਾ ਨਿੱਕਾ ਭਰ ਰਹਿੰਦੇ ਹਨ । ਦਾਦੀ ਏਨੀ ਕੁ ਬਜ਼ੁਰਗ ਹੈ ਕਿ ਚੱਲਣ ਫਿਰਨ ਅਤੇ ਕੰਮ ਕਰਨ ਤੋਂ ਅਸਮਰਥ ਹੈ । ਜਿਸ ਕਰਕੇ ਇਹ ਬੱਚੀ ਪਹਿਲਾਂ ਸਕੁਲ ਪੜਨ ਜਾਂਦੀ ਹੈ ਅਤੇ ਸਕੂਲ ਤੋਂ ਘਰ ਆ ਕੇ ਆਪਣੇ ਘਰ ਦੇ ਸਾਰੇ ਕੰਮ ਕਰਦੀ ਹੈ ।

Moga Girl 4 Moga Girl 4

ਕੱਪੜੇ ਧੋਣਾ, ਭਾਂਡੇ ਮਾਂਜਣਾ, ਰੋਟੀ ਬਨਾਉਣਾ ਸਭ ਕੰਮ ਇਸ ਬੱਚੇ ਦੇ ਜਿੰਮੇ ਹਨ । ਦੱਸਿਆ ਜਾਂਦਾ ਹੈ ਕਿ ਬੱਚੀ ਦੀ ਮਾਂ ਕੁਝ ਸਮਾਂ ਪਹਿਲਾਂ ਇਨ੍ਹਾਂ ਨੂੰ ਛੱਡ ਕੇ ਚਲੀ ਗਈ ਸੀ ਅਤੇ ਮਾਂ ਦੇ ਜਾਣ ਤੋਂ ਬਾਅਦ ਕੁਝ ਸਾਲ ਬਾਅਦ ਹੀ ਪਿਤਾ ਦੀ ਵੀ ਮੌਤ ਹੋ ਗਈ ।

Moga girl 3 Moga girl 3

ਜਿਸ ਕਾਰਨ ਇਹ ਬੱਚੇ ਅਨਾਥ ਜਿਹੇ ਹੋ ਗਏ ਅਤੇ ਦਾਦੀ ਹੀ ਇਨ੍ਹਾਂ ਬੱਚਿਆਂ ਦਾ ਸਹਾਰਾ ਬਣੀ । ਹੁਣ ਬੱਚੀ ਦੀ ਮਦਦ ਲਈ ਨੂਰ ਦੀ ਟੀਮ ਦੇ ਮੈਂਬਰ ਵੀ ਪਹੁੰਚੇ ਹਨ । ਜਿਨ੍ਹਾਂ ਨੇ ਇੱਕ ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਬੱਚੀ ਦੀ ਆਰਥਿਕ ਤੌਰ ‘ਤੇ ਮਦਦ ਕੀਤੀ ਹੈ ।

Related Post