ਗਾਇਕ ਮੁਹੰਮਦ ਸਦੀਕ ਨੂੰ ਸਦਮਾ, ਛੋਟੇ ਭਰਾ ਦਾ ਹੋਇਆ ਦਿਹਾਂਤ
Rupinder Kaler
September 14th 2020 11:55 AM --
Updated:
September 14th 2020 12:11 PM
ਮਸ਼ਹੂਰ ਗਾਇਕ ਮੁਹੰਮਦ ਸਦੀਕ ਨੂੰ ਡੂੰਘਾ ਸਦਮਾ ਲੱਗਿਆ ਹੈ, ਉਹਨਾਂ ਦੇ ਛੋਟੇ ਭਰਾ ਦਾ ਦਿਹਾਂਤ ਹੋ ਗਿਆ ਹੈ । ਇੱਕ ਵੈੱਬਸਾਇਟ ਦੀ ਖ਼ਬਰ ਮੁਤਾਬਿਕ ਮੁਹੰਮਦ ਸਦੀਕ ਦੇ ਛੋਟੇ ਭਰਾ ਅਨਵਰ ਹੁਸੈਨ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ, ਤੇ ਬੀਤੇ ਦਿਨ ਉਹਨਾਂ ਨੇ ਆਖਰੀ ਸਾਹ ਲਿਆ । ਉਹਨਾਂ ਦੀ ਉਮਰ 78 ਸਾਲ ਸੀ । ਇਸ ਖ਼ਬਰ ਦੇ ਨਸ਼ਰ ਹੋਣ ਤੋਂ ਬਾਅਦ ਮੁਹੰਮਦ ਸਦੀਕ ਦੇ ਪ੍ਰਸ਼ੰਸਕ ਅਫਸੋਸ ਜ਼ਾਹਿਰ ਕਰ ਰਹੇ ਹਨ ।