ਇਸ ਚੀਜ਼ ਨੂੰ ਬਹੁਤ ਨਫਰਤ ਕਰਦੇ ਸਨ ਮੁਹੰਮਦ ਰਫੀ, ਇਸ ਚੀਜ਼ ਦਾ ਰੱਖਦੇ ਸਨ ਸ਼ੌਂਕ

By  Rupinder Kaler July 31st 2020 12:07 PM

ਸੁਰਾਂ ਦੇ ਸਰਤਾਜ਼ ਮੁਹੰਮਦ ਰਫੀ ਭਾਵੇਂ ਅੱਜ ਇਸ ਦੁਨੀਆ ਤੇ ਨਹੀਂ, ਪਰ ਅੱਜ ਵੀ ਉਹ ਆਪਣੇ ਗਾਣਿਆਂ ਕਰਕੇ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹਨ । 31 ਜੁਲਾਈ ਨੂੰ ਉਹਨਾ ਦੀ ਬਰਸੀ ਹੁੰਦੀ ਹੈ । 31 ਜੁਲਾਈ 1980 ਨੂੰ ਉਹਨਾਂ ਨੂੰ ਤਿੰਨ ਦਿਲ ਦੇ ਦੌਰੇ ਪਏ ਸਨ ਤੇ ਇਲਾਜ਼ ਦੌਰਾਨ ਉਹਨਾਂ ਦਾ ਦਿਹਾਂਤ ਹੋ ਗਿਆ ਸੀ । ਦਿਹਾਂਤ ਤੋਂ ਐਨ ਪਹਿਲਾਂ ਰਫੀ ਨੇ ਇੱਕ ਗਾਣਾ ਰਿਕਾਰਡ ਕੀਤਾ ਸੀ, ਜਿਸ ਦਾ ਟਾਈਟਲ ਹੈ ‘ਸ਼ਾਮ ਫਿਰ ਕਿਉਂ ਉਦਾਸ ਹੈ ਦੋਸਤ, ਤੂੰ ਕਹੀ ਆਸਪਾਸ ਹੈ ਦੋਸਤ’ ਪਰ ਕੋਈ ਨਹੀਂ ਜਾਣਦਾ ਕਿ ਇਹ ਉਹਨਾਂ ਦਾ ਆਖਰੀ ਗਾਣਾ ਸੀ ।

https://www.instagram.com/p/BmDUJZKhZpe/

ਤੁਹਾਨੂੰ ਸ਼ਾਇਦ ਹੀ ਪਤਾ ਹੋਵੇ ਕਿ ਰਫੀ ਨੂੰ ਗਾਇਕੀ ਦੀ ਪ੍ਰੇਰਣਾ ਇੱਕ ਫਕੀਰ ਤੋਂ ਮਿਲੀ ਸੀ । ਰਫੀ ਦੇ ਘਰ ਦੇ ਕੋਲੋਂ ਇੱਕ ਫਕੀਰ ਗੁਜ਼ਰਦਾ ਹੁੰਦਾ ਸੀ ਜਿਹੜਾ ਗਾਣਾ ਗਾਉਂਦਾ ਸੀ ਤੇ ਰਫੀ ਉਸੇ ਵਾਂਗ ਗਾਉਣ ਦੀ ਕੋਸ਼ਿਸ ਕਰਦੇ ਸਨ । ਬਾਅਦ ਵਿੱਚ ਇਹ ਉਹਨਾਂ ਦਾ ਸ਼ੌਂਕ ਬਣ ਗਿਆ ਸੀ । ਖ਼ਬਰਾਂ ਦੀ ਮੰਨੀਏ ਤਾਂ ਰਫੀ ਨੂੰ ਪਬਲੀਸਿਟੀ ਬਿਲਕੁਲ ਪਸੰਦ ਨਹੀਂ ਸੀ, ਉਹਨਾਂ ਨੂੰ ਇਸ ਤੋਂ ਨਫਰਤ ਸੀ ।

https://www.instagram.com/p/BeIjsHbHOdj/

ਉਹ ਜਦੋਂ ਵੀ ਕਿਸੇ ਵਿਆਹ ਵਿੱਚ ਜਾਂਦੇ ਤਾਂ ਆਪਣੇ ਡਰਾਈਵਰ ਨੂੰ ਕਾਰ ਕੋਲ ਹੀ ਖੜੇ ਰਹਿਣ ਲਈ ਕਹਿੰਦੇ । ਰਫੀ ਸਿੱਧੇ ਵਿਆਹ ਵਾਲੇ ਜੋੜੇ ਕੋਲ ਜਾਂਦੇ ਤੇ ਉਹਨਾਂ ਨੂੰ ਵਧਾਈ ਕੇ ਆਪਣੀ ਕਾਰ ਤੇ ਵਾਪਿਸ ਚਲੇ ਜਾਂਦੇ । ਉਹ ਜ਼ਿਆਦਾ ਚਿਰ ਕਿਤੇ ਨਹੀਂ ਸਨ ਰੁਕਦੇ । ਰਫੀ ਨੂੰ ਗਾਉਣ ਤੋਂ ਇਲਾਵਾ ਬੈਡਮਿੰਟਨ ਤੇ ਪਤੰਗ ਉਡਾਉਣ ਦਾ ਸ਼ੌਂਕ ਸੀ ।

https://www.instagram.com/p/Bdncvj-n6as/

Related Post