ਇੱਕ ਧੀ ਦੇ ਪਿਤਾ ਦੇ ਦਰਦ ਨੂੰ ਬਿਆਨ ਕਰਦਾ ਹੈ ਗਾਇਕ ਬਲਜੀਤ ਦੀ ਆਵਾਜ਼ ‘ਚ ਗੀਤ ‘ਮੋਮ ਦੀ ਗੁੱਡੀ’

By  Shaminder July 27th 2020 11:36 AM

ਗਾਇਕ ਬਲਜੀਤ ਦੀ ਆਵਾਜ਼ ‘ਚ ਗੀਤ ‘ਮੋਮ ਦੀ ਗੁੱਡੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਧੀਆਂ ਦੀ ਸਮਾਜ ‘ਚ ਸਥਿਤੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਧੀ ਨੂੰ ਜੰਮਣ ਤੋਂ ਮਾਪੇ ਗੁਰੇਜ਼ ਕਰਦੇ ਨੇ । ਬੇਸ਼ੱਕ ਅੱਜ ਸਮਾਜ ‘ਚ ਧੀਆਂ ਨੂੰ ਬਰਾਬਰ ਦਾ ਦਰਜਾ ਦੇਣ ਦੀ ਗੱਲ ਕੀਤੀ ਗਈ ਹੈ ਪਰ ਹਾਲੇ ਵੀ ਸਮਾਜ ‘ਚ ਲੋਕਾਂ ਦੀ ਮਾਨਸਿਕਤਾ ‘ਚ ਕੋਈ ਬਦਲਾਅ ਨਹੀਂ ਆਇਆ ਹੈ ।

https://www.instagram.com/p/CDHHNIxFk04/

ਕਦੇ ਧੀਆਂ ਨੂੰ ਕੂੜੇ ਦੇ ਢੇਰ ‘ਤੇ ਜੰਮਦੀ ਨੂੰ ਹੀ ਸੁੱਟ ਦਿੱਤਾ ਜਾਂਦਾ ਹੈ ਅਤੇ ਜੇ ਉਹ ਬਚ ਵੀ ਜਾਵੇ ਤਾਂ ਸਮਾਜ ਵਿਰੋਧੀ ਕੁਝ ਅਨਸਰ ਉਨ੍ਹਾਂ ਦਾ ਜੀਣਾ ਮੁਹਾਲ ਕਰ ਦਿੰਦੇ ਹਨ ਅਤੇ ਕਦੇ ਦਾਜ ਲੋਭੀ ਧੀਆਂ ਨੂੰ ਦਾਜ ਲਈ ਮਾਰਦੇ ਕੁੱਟਦੇ ਹਨ ।

ਇਸ ਗੀਤ ‘ਚ ਇੱਕ ਧੀ ਦੇ ਪਿਤਾ ਦੀ ਮਨੋ ਸਥਿਤੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਆਪਣੀ ਧੀ ਨੂੰ ਇਸ ਦੁਨੀਆ ਦੀ ਧੁੱਪ ਤੋਂ ਕਿਵੇਂ ਬਚਾਏ ਜਿੱਥੇ ਧੀ ਨਾ ਤਾਂ ਘਰ ਦੀ ਚਾਰ ਦੀਵਾਰੀ ‘ਚ ਸੁਰੱਖਿਅਤ ਹੈ ਅਤੇ ਨਾਂ ਹੀ ਘਰ ਤੋਂ ਬਾਹਰ । ਇਸ ਗੀਤ ਦੇ ਬੋਲ ਕਮਲ ਨੇ ਲਿਖੇ ਨੇ ਜਦੋਂਕਿ ਮਿਊਜ਼ਿਕ ਦਿੱਤਾ ਹੈ ਕਰਣ ਅਤੇ ਪ੍ਰਿੰਸ ਨੇ । ਇਸ ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ‘ਤੇ ਵੇਖ ਸਕਦੇ ਹੋ । ਕਿਉਂਕਿ ਇਸ ਗੀਤ ਨੂੰ ਪੀਟੀਸੀ ਪੰਜਾਬੀ ‘ਤੇ ਐਕਸਕਲਿਊਸਿਵ ਵਿਖਾਇਆ ਜਾ ਰਿਹਾ ਹੈ ।

Related Post