ਪੰਜਾਬੀ ਅਦਾਕਾਰਾ ਮੋਨਿਕਾ ਦੀ ਹੋਈ ਕੁੜਮਾਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ 

By  Shaminder May 13th 2019 06:07 PM

ਪੰਜਾਬੀ ਅਦਾਕਾਰਾ ਮੋਨਿਕਾ ਗਿੱਲ ਦੀ ਕੁੜਮਾਈ ਹੋ ਗਈ ਹੈ । ਉਨ੍ਹਾਂ ਦਾ ਮੰਗਣਾ ਗੁਰਸ਼ਾਨ ਸਹੋਤਾ ਨਾਲ ਹੋਇਆ ਹੈ । ਇਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ । ਇਨ੍ਹ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਮੋਨਿਕਾ ਗਿੱਲ ਆਪਣੇ ਮੰਗੇਤਰ ਨਾਲ ਭੰਗੜਾ ਪਾ ਰਹੀ ਹੈ ।

ਹੋਰ ਵੇਖੋ:ਪੰਜਾਬ ਦੀ ਇਸ ਧੀ ਨੇ ਤੋੜੇ ਹਨ ਕਈ ਰਿਕਾਰਡ, ਅਫ਼ਰੀਕਾ ਦੀ ਸਭ ਉੱਚੀ ਚੋਟੀ ਨੂੰ 24 ਘੰਟਿਆਂ ‘ਚ ਕੀਤਾ ਸੀ ਫਤਿਹ

https://www.instagram.com/p/BxE9Bk-HI3P/

ਮੋਨਿਕਾ ਗਿੱਲ ਹੁਣ ਤੱਕ ਕਈ ਪੰਜਾਬੀ ਫ਼ਿਲਮਾਂ 'ਚ ਕੰਮ ਕਰ ਚੁੱਕੀ ਹੈ ਅਤੇ ਪੰਜਾਬੀ ਫ਼ਿਲਮਾਂ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਉੱਚੀ ਲੰਮੀ ਅਤੇ ਸੋਹਣੀ ਸੁੱਨਖੀ ਇਹ ਮੁਟਿਆਰ ਵਿਦੇਸ਼ ਦੀ ਜੰਮਪਲ ਹੈ । ਮੋਨਿਕਾ ਗਿੱਲ ਦੀ ਹਾਲ 'ਚ ਹੀ ਇੱਕ ਫ਼ਿਲਮ ਆਈ ਸੀ ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

Related Post