ਜਦੋਂ ਇਸ ਅਦਾਕਾਰਾ ਦੇ ਕਮਰੇ 'ਚ ਆ ਗਿਆ ਬਾਂਦਰ ਤਾਂ ਹੋਇਆ ਖੂਬ ਹੰਗਾਮਾ, ਵੀਡੀਓ ਵਾਇਰਲ
Rupinder Kaler
June 8th 2019 04:54 PM
ਮਹਿਮਾਨ ਜਦੋਂ ਬਿਨ੍ਹਾਂ ਬੁਲਾਏ ਘਰ ਵਿੱਚ ਆਉਣ ਤਾਂ ਕਈ ਵਾਰ ਮਾਮਲਾ ਵਿਗੜ ਜਾਂਦਾ ਹੈ । ਇਸ ਤਰ੍ਹਾਂ ਦਾ ਕੁਝ ਹੋਇਆ ਹੈ ਅਦਾਕਾਰਾ ਸੋਂਦਰਿਆ ਸ਼ਰਮਾ ਦੇ ਨਾਲ, ਜਦੋਂ ਅਚਾਨਕ ਇੱਕ ਬਾਂਦਰ ਨੇ ਉਹਨਾਂ ਦੇ ਘਰ ਵਿੱਚ ਐਂਟਰੀ ਮਾਰ ਦਿੱਤੀ । ਬਾਂਦਰ ਨੂੰ ਆਉਂਦਾ ਵੇਖ ਅਦਾਕਾਰਾ ਪੂਰੀ ਤਰ੍ਹਾਂ ਘਬਰਾ ਗਈ ਤੇ ਉੱਚੀ ਉੱਚੀ ਚੀਕਾ ਮਾਰਨ ਲੱਗ ਗਈ । ਪਰ ਬਾਂਦਰ ਨੇ ਚੁੱਪ ਚਪੀਤੇ ਨਾਸਤਾ ਕੀਤਾ, ਉਸ ਤੋਂ ਬਾਅਦ ਥੋੜਾ ਹੰਗਾਮਾ ਕੀਤਾ ਤੇ ਬਾਅਦ ਵਿੱਚ ਥੱਕ ਕੇ ਨੀਂਦ ਪੂਰੀ ਕੀਤੀ ਤੇ ਉੱਥੋ ਚਲਾ ਗਿਆ ।