ਕਿੱਥੇ ਕਿੱਥੇ ਮਿਲਦੀ ਹੈ ਮੌਂਟੀ ਵਾਰਿਸ ਦੀ ਫੋਟੋ ਸੁਣੋ ਉਹਨਾਂ ਦੇ ਮੂੰਹੋਂ

By  Aaseen Khan December 18th 2018 02:42 PM

ਕਿੱਥੇ ਕਿੱਥੇ ਮਿਲਦੀ ਹੈ ਮੌਂਟੀ ਵਾਰਿਸ ਦੀ ਫੋਟੋ ਸੁਣੋ ਉਹਨਾਂ ਦੇ ਮੂੰਹੋਂ : ਮੌਂਟੀ ਅਤੇ ਵਾਰਿਸ ਇਹ ਹੈ ਤਾਂ ਅਲੱਗ ਅਲੱਗ ਨਾਮ ਅਤੇ ਸਖਸ਼ ਪਰ ਦੋਨਾਂ ਦੀ ਗਾਇਕੀ ਨੇ ਇਸ ਨਾਮ ਨੂੰ ਅੱਜ ਸਿਰਫ ਮੌਂਟੀ ਵਾਰਿਸ ਨਾਮ ਦੇ ਦਿੱਤਾ ਹੈ। ਮੌਂਟੀ ਵਾਰਿਸ ਜਿਹੜੇ ਇੱਕ ਦੂਜੇ ਦੇ ਦੋਸਤ ਭਰਾ ਦੁੱਖ ਸੁੱਖ ਦੇ ਸਾਥੀ ਹਨ ਆਪਣੇ ਨਵੇਂ ਗਾਣੇ 'ਫੋਟੋ ਜੱਟ ਦੀ' ਦੀ ਨਾਲ ਦਰਸ਼ਕਾਂ ਦੇ ਰੁ-ਬ-ਰੁ ਹੋ ਚੁੱਕੇ ਹਨ। ਗਾਣੇ ਦੇ ਬੋਲ ਮਸ਼ਹੂਰ ਗੀਤਕਾਰ ਜੱਗੀ ਸੰਗੇੜਾ ਹੋਰਾਂ ਨੇ ਲਿਖੇ ਹਨ। ਫੋਟੋ ਜੱਟ ਦੀ ਗੀਤ ਦਾ ਮਿਊਜ਼ਿਕ ਮੰਨੇ ਪ੍ਰਮੰਨੇ ਮਿਊਜ਼ਿਕ ਡਾਇਰੈਕਟਰ 'ਦ ਬਾੱਸ' ਵੱਲੋਂ ਦਿੱਤਾ ਗਿਆ ਹੈ। ਗਾਣਾ ਬੜਾ ਹੀ ਸ਼ਾਨਦਾਰ ਹੈ ਜਿਸ 'ਚ ਮੌਂਟੀ ਅਤੇ ਵਾਰਿਸ ਨੇ ਆਪਣੇ ਭੰਗੜੇ ਦਾ ਰੰਗ ਵੀ ਦਿਖਾਇਆ ਹੈ। ਗਾਣੇ ਦੇ ਵੀਡੀਓ 'ਚ ਮੌਂਟੀ ਅਤੇ ਵਾਰਿਸ ਦੀ ਸ਼ਾਨਦਾਰ ਕਮਿਸਟਰੀ ਦੇਖਣ ਨੂੰ ਮਿਲੀ ਹੈ।

https://www.youtube.com/watch?v=UDD62orV6I0&feature=youtu.be

ਹੋਰ ਪੜ੍ਹੋ : ਕਿਸ ਨੂੰ ਰੱਖਣਾ ਹੋਇਆ ਦੀਪ ਢਿੱਲੋਂ ਦੀ ਮੁੱਛ ਦਾ ਸਵਾਲ , ਦੇਖੋ ਵੀਡੀਓ

ਪੀਟੀਸੀ ਪੰਜਾਬੀ ਦੇ ਲੇਬਲ ਹੇਠ ਕਰੇ ਗਾਣੇ 'ਮਹਿਫ਼ਿਲ ਯਾਰਾਂ ਦੀ' ਤੋਂ ਮੌਂਟੀ ਵਾਰਿਸ ਦੀ ਅਜਿਹੀ ਸ਼ੁਰੂਆਤ ਹੋਈ ਕਿ ਉਹ ਅੱਜ ਕਾਮਯਾਬੀ ਦੇ ਸ਼ਿਖਰਾਂ 'ਤੇ ਪਹੁੰਚ ਚੁੱਕੇ ਹਨ। ਤੇਰੇ ਬਿਨਾ , ਚਿੰਨੀ ਦਾ ਪਰੌਂਠਾ , ਮੇਰੇ ਪਿੱਛੇ , ਖਾਸ ਗੱਲ ਬਾਤ ਵਰਗੇ ਵੱਡੇ ਸੁਪਰ ਹਿੱਟ ਗਾਣੇ ਮੌਂਟੀ ਵਾਰਿਸ ਨੇ ਇਸ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ। ਫੋਟੋ ਜੱਟ ਦੀ ਗਾਣੇ ਨੂੰ ਵੀ ਸਰੋਤਿਆਂ ਵੱਲੋਂ ਭਰਮਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।

Related Post