'ਬਾਬਾ ਵੇ ਕਲਾ ਮਰੋੜ' ਗਾਣੇ ਨੂੰ 'ਬੈਂਡ ਵਾਜੇ' ਫਿਲਮ 'ਚ ਲੱਗਿਆ ਨਵਾਂ ਤੜਕਾ, ਦੇਖੋ ਵੀਡੀਓ

By  Aaseen Khan March 15th 2019 03:22 PM

'ਬਾਬਾ ਵੇ ਕਲਾ ਮਰੋੜ' ਗਾਣੇ ਨੂੰ 'ਬੈਂਡ ਵਾਜੇ' ਫਿਲਮ 'ਚ ਲੱਗਿਆ ਨਵਾਂ ਤੜਕਾ, ਦੇਖੋ ਵੀਡੀਓ: ਪੰਜਾਬੀ ਮਿਊਜ਼ਿਕ ਭਾਵੇਂ ਨਵਾਂ ਹੋਵੇ ਜਾਂ ਪੁਰਾਣਾ ਪੰਜਾਬੀਆਂ ਵੱਲੋਂ ਪਿਆਰ ਹਰ ਇੱਕ ਗਾਣੇ ਨੂੰ ਉਸੇ ਤਰਾਂ ਦਿੱਤਾ ਜਾਂਦਾ ਹੈ ਇਹ ਹੀ ਕਾਰਨ ਹੈ ਕਿ ਪੰਜਾਬੀ ਅਤੇ ਬਾਲੀਵੁੱਡ ਫ਼ਿਲਮਾਂ 'ਚ ਵੀ ਪੰਜਾਬ ਦੇ ਪੁਰਾਣੇ ਗਾਣਿਆਂ ਦੇ ਰੀਮੇਕ ਤਿਆਰ ਕੀਤੇ ਜਾਂਦੇ ਹਨ, ਅਤੇ ਹਿੱਟ ਵੀ ਹੁੰਦੇ ਹਨ। ਅਜਿਹਾ ਹੀ ਸੁਪਰਹਿੱਟ ਗਾਣਾ ਹੈ 'ਬਾਬਾ ਵੇ ਕਲਾ ਮਰੋੜ' ਜਿਸ ਨੂੰ ਕਈ ਗਾਇਕਾਂ ਨੇ ਆਪਣੇ ਅੰਦਾਜ਼ 'ਚ ਗਾਇਆ ਹੈ ਅਤੇ ਹੁਣ ਇੱਕ ਵਾਰ ਫਿਰ ਗਾਣੇ ਦਾ ਨਵਾਂ ਰੂਪ ਸਾਹਮਣੇ ਆਇਆ ਹੈ ਬਿੰਨੂ ਢਿੱਲੋਂ ਅਤੇ ਮੈਂਡੀ ਤੱਖਰ ਦੀ ਫਿਲਮ 'ਬੈਂਡ ਵਾਜੇ' 'ਚ ਜਿਸ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ।

ਇਸ ਗਾਣੇ ਦਾ ਨਾਮ ਹੈ 'ਸਾਹ ਚੜ੍ਹ ਗਿਆ ਵੇ' ਜਿਸ ਨੂੰ ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੇ ਨੇ ਗਾਇਆ ਹੈ। ਗਾਣੇ ਦੇ ਬੋਲ ਨਾਮਵਰ ਗੀਤਕਾਰ ਬਾਬੂ ਸਿੰਘ ਮਾਨ ਵੱਲੋਂ ਲਿਖੇ ਗਏ ਹਨ। ਫਿਲਮ ਦੇ ਪ੍ਰੋਡਿਊਸ ਜਾਤਿਦੰਰ ਸ਼ਾਹ ਵੱਲੋਂ ਗਾਣੇ ਨੂੰ ਕੰਪੋਜ਼ ਅਤੇ ਮਿਊਜ਼ਿਕ ਦਿੱਤਾ ਗਿਆ ਹੈ। ਦੱਸ ਦਈਏ ਸਭ ਤੋਂ ਪਹਿਲਾਂ ਇਹ ਗੀਤ ਕੇ. ਦੀਪ ਅਤੇ ਜਗਮੋਹਣ ਕੌਰ ਵੱਲੋਂ ਗਾਇਆ ਗਿਆ ਸੀ। ਜੋ ਕਿ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। ਉਸ ਤੋਂ ਬਾਅਦ ਸਮੇਂ ਸਮੇਂ 'ਤੇ ਇਸ ਗਾਣੇ ਨੂੰ ਕਈ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਅਤੇ ਸਾਰੇ ਹੀ ਹਿੱਟ ਰਹੇ ਹਨ।

ਹੋਰ ਵੇਖੋ : 'ਕੋਕਾ' ਗਾਣੇ ਨੂੰ ਫਿਰ ਲੱਗਿਆ ਦੇਸੀ ਤੜਕਾ, ਸੁੱਖ-ਈ ਨੇ ਵੀਡੀਓ ਸਾਂਝਾ ਕਰ ਲਿਖਿਆ ਖਾਸ ਸੰਦੇਸ਼, ਦੇਖੋ ਵੀਡੀਓ

 

View this post on Instagram

 

Band Vaaje in cinemas.. go n watch.. daseo kime lagi ???chardian kalan ch raho

A post shared by Binnu Dhillon (@binnudhillons) on Mar 14, 2019 at 9:16pm PDT

ਸ਼ਾਹ ਐਂਡ ਸ਼ਾਹ ਪ੍ਰੋਡਕਸ਼ਨ 'ਚ ਬਣੀ ਇਹ ਫਿਲਮ ਬੈਂਡ ਵਾਜੇ 15 ਮਾਰਚ ਨੂੰ ਸਿਨੇਮਾ 'ਤੇ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੇ ਸਾਰੇ ਹੀ ਗਾਣਿਆਂ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਹੈ। ਫਿਲਮ ਨੂੰ ਸਮੀਪ ਕੰਗ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਗੁਰਪ੍ਰੀਤ ਘੁੱਗੀ ਅਤੇ ਜਸਵਿੰਦਰ ਭੱਲਾ ਵਰਗੇ ਵੱਡੇ ਐਕਟਰ ਵੀ ਫਿਲਮ 'ਚ ਖਾਸ ਭੂਮਿਕਾ ਨਿਭਾ ਰਹੇ ਹਨ।

Related Post