'ਦਿਲ ਦੀਆਂ ਗੱਲਾਂ' ਦਾ ਟਾਈਟਲ ਟਰੈਕ ਕਰ ਰਿਹਾ ਹੈ ਹਰ ਕਿਸੇ ਨੂੰ ਭਾਵੁਕ, ਦੇਖੋ ਵੀਡੀਓ

By  Aaseen Khan April 17th 2019 06:50 PM

'ਦਿਲ ਦੀਆਂ ਗੱਲਾਂ' ਦਾ ਟਾਈਟਲ ਟਰੈਕ ਕਰ ਰਿਹਾ ਹੈ ਹਰ ਕਿਸੇ ਨੂੰ ਭਾਵੁਕ, ਦੇਖੋ ਵੀਡੀਓ : ਪਰਮੀਸ਼ ਵਰਮਾ ਅਤੇ ਵਾਮੀਕਾ ਗੱਬੀ ਦੀ ਫ਼ਿਲਮ ਦਿਲ ਦੀਆਂ ਗੱਲਾਂ ਜਿਹੜੀ 3 ਮਈ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦਾ ਟਾਈਟਲ ਟਰੈਕ ਦਿਲ ਦੀਆਂ ਗੱਲਾਂ ਵੀ ਹੁਣ ਸਾਹਮਣੇ ਆ ਚੁੱਕਿਆ ਹੈ। ਫ਼ਿਲਮ ਦਾ ਇਹ ਗੀਤ ਸੈਡ ਸੌਂਗ ਹੈ ਜਿਸ ਨੂੰ ਗਾਇਕ ਅਭਿਜੀਤ ਸ਼੍ਰੀਵਾਸਤਵ ਨੇ ਆਵਾਜ਼ ਦਿੱਤੀ ਹੈ। ਟਰੋਆਏ ਆਰਿਫ਼ ਵੱਲੋਂ ਸੰਗੀਤ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਫ਼ਿਲਮ ਦਾ ਗੀਤ ਪਿੰਡਾਂ ਆਲੇ ਜੱਟ ਪਰਮੀਸ਼ ਵਰਮਾ ਦੀ ਆਵਾਜ਼ 'ਚ ਰਿਲੀਜ਼ ਹੋ ਚੁੱਕਿਆ ਹੈ। ਜਿਸ ਨੂੰ ਵੀ ਦਰਸ਼ਕਾਂ ਨੇ ਖ਼ਾਸਾ ਪਸੰਦ ਕੀਤਾ ਹੈ।

ਇਹ ਫ਼ਿਲਮ ਇੱਕ ਰੋਮਾਂਟਿਕ ਡਰਾਮਾ ਫ਼ਿਲਮ ਹੋਣ ਵਾਲੀ ਹੈ ਜਿਸ ‘ਚ ਇਮੋਸ਼ਨਲ ਡਰਾਮੇ ਦੇ ਨਾਲ ਨਾਲ ਕਾਮੇਡੀ ਦਾ ਤੜਕਾ ਵੀ ਦੇਖਣ ਨੂੰ ਮਿਲੇਗਾ। ਲਾਡੀ ‘ਤੇ ਨਤਾਸ਼ਾ ਵੜੈਚ ‘ਚ ਪਿਆਰ ਹੁੰਦਾ ਹੈ ਝਗੜਾ ਹੁੰਦਾ ਹੈ ਅਤੇ ਫਿਰ ਇਕੱਠੇ ਹੁੰਦੇ ਹਨ। ਫ਼ਿਲਮ ਦੇ ਟਰੇਲਰ ‘ਚ ਹਰ ਇੱਕ ਤਰਾਂ ਦਾ ਰੰਗ ਦੇਖਣ ਨੂੰ ਮਿਲ ਰਿਹਾ ਹੈ।ਫ਼ਿਲਮ ਦਿਲ ਦੀਆਂ ਗੱਲਾਂ ਨੂੰ ਲਿਖਿਆ ਅਤੇ ਡਾਇਰੈਕਟ ਖੁਦ ਪਰਮੀਸ਼ ਵਰਮਾ ਅਤੇ ਉਦਏ ਪ੍ਰਤਾਪ ਵੱਲੋਂ ਕੀਤਾ ਗਿਆ ਹੈ।

ਹਰੋ ਵੇਖੋ : ਬੂਟੇ ਤੇ ਨਸੀਬੋ ਦੇ ਪਿਆਰ ਦੀ ਕਹਾਣੀ ਨੂੰ ਬਿਆਨ ਕਰਦਾ ਹੈ 'ਯਾਰਾ ਵੇ' ਫਿਲਮ ਦਾ ਇਹ ਨਵਾਂ ਗੀਤ, ਦੇਖੋ ਵੀਡੀਓ

 

View this post on Instagram

 

Dillon Thanks te Dillon Request ? link in Bio #DilDiyanGallan title Track out Now Do #Share and Comment your feedback

A post shared by Parmish Verma (@parmishverma) on Apr 17, 2019 at 5:55am PDT

ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ ਦਿਨੇਸ਼ ਔਲਖ,ਰੂਬੀ ਅਤੇ ਸੰਦੀਪ ਬਾਂਸਲ ਹੋਰਾਂ ਨੇ।ਸਪੀਡ ਰਿਕਾਰਡਜ਼ ਅਤੇ ਪਿਟਾਰਾ ਟਾਲਕੀਜ਼ ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਹੀ ਇਹ ਫ਼ਿਲਮ ਦਿਲ ਦੀਆਂ ਗੱਲਾਂ 3 ਮਈ ਨੂੰ ਵੱਡੇ ਪਰਦੇ ‘ਤੇ ਧੱਕ ਪਾਉਂਦੀ ਨਜ਼ਰ ਆਵੇਗਾ।

Related Post