ਸਿੱਧੂ ਮੂਸੇ ਵਾਲਾ ਦੀ ਕਲਮ , ਦਿਲਪ੍ਰੀਤ ਢਿੱਲੋਂ ਦੀ ਆਵਾਜ਼ , ਤੇ ਮਨੀ ਔਜਲਾ ਦਾ ਮਿਊਜ਼ਿਕ , ਦੇਖੋ ਵੀਡੀਓ

By  Aaseen Khan December 24th 2018 04:28 PM

ਸਿੱਧੂ ਮੂਸੇ ਵਾਲਾ ਦੀ ਕਲਮ , ਦਿਲਪ੍ਰੀਤ ਢਿੱਲੋਂ ਦੀ ਆਵਾਜ਼ , ਤੇ ਮਨੀ ਔਜਲਾ ਦਾ ਮਿਊਜ਼ਿਕ , ਦੇਖੋ ਵੀਡੀਓ : 4 ਜਨਵਰੀ 2019 ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਇਸ਼ਕਾ' ਜਿਸ 'ਚ ਨਵ ਬਾਜਵਾ ਅਤੇ ਪਾਇਲ ਰਾਜਪੂਤ ਮੁੱਖ ਭੂਮਿਕਾ ਨਿਭਾ ਰਹੇ ਹਨ, ਦਾ ਨਵਾਂ ਗਾਣਾ 'ਵਸੀਅਤ' ਰਿਲੀਜ਼ ਹੋ ਚੁੱਕਿਆ ਹੈ। ਵਸੀਅਤ ਗਾਣੇ ਦੀ ਖਾਸੀਅਤ ਇਹ ਹੈ ਕਿ ਗੀਤ ਨੂੰ ਆਵਾਜ਼ ਦਿੱਤੀ ਹੈ ਮਸ਼ਹੂਰ ਗਾਇਕ ਦਿਲਪ੍ਰੀਤ ਢਿੱਲੋਂ ਨੇ ਅਤੇ ਲਿਖਿਆ ਹੈ ਨੌਜਵਾਨ ਦਿਲਾਂ ਦੀ ਧੜਕਣ ਗਾਇਕ ਅਤੇ ਗੀਤਕਾਰ ਸਿੱਧੂ ਮੂਸੇਵਾਲਾ ਨੇ। ਗਾਣੇ ਨੂੰ ਮਿਊਜ਼ਿਕ ਦਿੱਤਾ ਹੈ ਮਸ਼ਹੂਰ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਮਨੀ ਔਜਲਾ ਨੇ। ਗਾਣੇ 'ਚ ਫਿਲਮ ਦੀ ਕਾਸਟ ਤੋਂ ਇਲਾਵਾ ਦਿਲਪ੍ਰੀਤ ਵੀ ਭੰਗੜੇ ਦੇ ਜੌਹਰ ਦਿਖਾਉਂਦੇ ਨਜ਼ਰ ਆ ਰਹੇ ਹਨ।

https://www.youtube.com/watch?v=Et0-b9wAci0

ਹੋਰ ਪੜ੍ਹੋ : ਇਸ ਵਾਰ ਦਿਲਪ੍ਰੀਤ ਢਿੱਲੋਂ ਬਾਣੀ ਸੰਧੂ ਨੂੰ ਦਵਾਉਣਗੇ ‘ਸਰਪੰਚੀ’ , ਦੇਖੋ ਵੀਡੀਓ

ਫਿਲਮ ਦੀ ਕਾਸਟ ਦੀ ਗੱਲ ਕਰੀਏ ਤਾਂ ਨਵ ਬਾਜਵਾ ਅਤੇ ਪਾਇਲ ਰਾਜਪੂਤ ਤੋਂ ਇਲਾਵਾ ਫਿਲਮ 'ਚ ਅਮਨ ਸਿੰਘ ਦੀਪ , ਕਰਮਜੀਤ ਅਨਮੋਲ , ਸ਼ਿਵਇੰਦਰ ਮਹਲ , ਗੁਰਪ੍ਰੀਤ ਕੌਰ ਚੱਡਾ ਅਤੇ ਯਾਦ ਗਰੇਵਾਲ ਵੀ ਕੰਮ ਕਰ ਰਹੇ ਹਨ। ਫਿਲਮ ਇਸ਼ਕਾ ਨੂੰ ਨਵ ਬਾਜਵਾ ਵੱਲੋਂ ਹੀ ਡਾਇਰੈਕਟ ਕੀਤਾ ਜਾ ਰਿਹਾ ਹੈ। ਫਿਲਮ ਦੀ ਕਹਾਣੀ ਲਿਖੀ ਹੈ ਅਜੇ ਕੁਮਾਰ ਅਤੇ ਅਮਨ ਸ਼ਰਮਾ ਨੇ। ਫਿਲਮ 'ਚ ਹੋਰ ਵੀ ਕਈ ਗਾਣੇ ਹਨ ਜਿੰਨਾ ਨੂੰ ਹਾਰਡੀ ਸੰਧੂ , ਅਖਿਲ , ਦਿਲਪ੍ਰੀਤ ਢਿੱਲੋਂ , ਹਰਸ਼ਦੀਪ , ਕਮਲ ਖਾਨ , ਨਮਨ ਹਾਂਜਰਾ , ਮਾਸ਼ਾ ਅਲੀ , ਸੂਫੀ ਸਪੈਰੋ ਵਰਗੇ ਵੱਡੇ ਗਾਇਕਾਂ ਵੱਲੋਂ ਆਵਾਜ਼ ਦਿੱਤੀ ਗਈ ਹੈ। ਹੁਣ ਦੇਖਣਾ ਹੋਵੇਗਾ 4 ਜਨਵਰੀ 2019 ਨੂੰ ਫਿਲਮ ਇਸ਼ਕਾ ਨੂੰ ਦਰਸ਼ਕਾਂ ਵੱਲੋਂ ਕਿੰਨ੍ਹਾ ਕੁ ਇਸ਼ਕ ਮਿਲਦਾ ਹੈ।

Related Post