'ਨਾਢੂ ਖਾਂ' ਦਾ ਗੀਤ 'ਸ਼ਰਬਤੀ ਅੱਖੀਆਂ' ਗੁਰਨਾਮ ਭੁੱਲਰ ਦੀ ਆਵਾਜ਼ 'ਚ ਜਿੱਤ ਰਿਹਾ ਹੈ ਸਭ ਦਾ ਦਿਲ, ਦੇਖੋ ਵੀਡੀਓ

By  Aaseen Khan April 17th 2019 11:18 AM

'ਨਾਢੂ ਖਾਂ' ਦਾ ਗੀਤ 'ਸ਼ਰਬਤੀ ਅੱਖੀਆਂ' ਗੁਰਨਾਮ ਭੁੱਲਰ ਦੀ ਆਵਾਜ਼ 'ਚ ਜਿੱਤ ਰਿਹਾ ਹੈ ਸਭ ਦਾ ਦਿਲ, ਦੇਖੋ ਵੀਡੀਓ : ਹਰੀਸ਼ ਵਰਮਾ ਅਤੇ ਵਾਮੀਕਾ ਗੱਬੀ ਦੀ ਫ਼ਿਲਮ 'ਨਾਢੂ ਖਾਂ' ਦਾ ਦੂਜਾ ਗੀਤ ਗੁਰਨਾਮ ਭੁੱਲਰ ਦੀ ਆਵਾਜ਼ 'ਚ ਰਿਲੀਜ਼ ਹੋ ਚੁੱਕਿਆ ਹੈ। ਜਿਸ ਦਾ ਨਾਮ ਹੈ 'ਸ਼ਰਬਤੀ ਅੱਖੀਆਂ' । ਗੁਰਨਾਮ ਭੁੱਲਰ ਵੱਲੋਂ ਇਹ ਗੀਤ ਬਹੁਤ ਹੀ ਖ਼ੂਬਸੂਰਤ ਗਾਇਆ ਗਿਆ ਹੈ ਜਿਸ ਨੂੰ ਫ਼ਿਲਮ ਦੇ ਨਾਇਕ ਹਰੀਸ਼ ਵਰਮਾ 'ਤੇ ਫ਼ਿਲਮਾਇਆ ਗਿਆ ਹੈ। ਇਹ ਫ਼ਿਲਮ ਇੱਕ ਪੀਰੀਅਡ ਡਰਾਮਾ ਫ਼ਿਲਮ ਹੈ ਅਤੇ ਗੀਤ 'ਚ ਉਸੇ ਤਰਾਂ ਪੁਰਾਣੇ ਪੰਜਾਬ ਦੀਆਂ ਝਲਕਾਂ ਦੇਖਣ ਨੂੰ ਮਿਲ ਰਹੀਆਂ ਹਨ।

ਗੀਤ ਸ਼ਰਬਤੀ ਅੱਖੀਆਂ ਦੇ ਬੋਲ ਸੁਖਜਿੰਦਰ ਸਿੰਘ ਬੱਬਲ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਕੁਲਦੀਪ ਸ਼ੁਕਲਾ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਕਰ ਦਿੱਤਾ ਗਿਆ ਹੈ। ਯੂ ਟਿਊਬ 'ਤੇ ਨਾਢੂ ਖਾਂ ਦੇ ਇਸ ਗੀਤ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਦੇ ਲੇਬਲ ਨਾਲ ਰਿਲੀਜ਼ ਕੀਤਾ ਗਿਆ ਹੈ।

ਨਾਢੂ ਖਾਂ ਇੱਕ ਪੀਰੀਅਡ ਡਰਾਮਾ ਫ਼ਿਲਮ ਹੋਣ ਵਾਲੀ ਹੈ ਜਿਸ ‘ਚ ਕਿ ਭਲਵਾਨੀ ਤੋਂ ਲੈ ਕੇ ਪੁਰਾਣੇ ਪੰਜਾਬ ਦੇ ਹੋਰ ਵੀ ਕਈ ਰੰਗ ਦੇਖਣ ਮਿਲਣ ਵਾਲੇ ਹਨ। ਇਸ ਫ਼ਿਲਮ ‘ਚ ਵਾਮਿਕਾ ਗੱਬੀ ਅਤੇ ਹਰੀਸ਼ ਵਰਮਾ ਤੋਂ ਇਲਾਵਾ ਬੀ.ਐੱਨ. ਸ਼ਰਮਾ, ਗੁਰਚੇਤ ਚਿੱਤਰਕਾਰ, ਹੌਬੀ ਧਾਲੀਵਾਲ, ਪ੍ਰਕਾਸ਼, ਮਹਾਵੀਰ ਭੁੱਲਰ, ਹਰਿੰਦਰ ਭੁੱਲਰ, ਗੁਰਪ੍ਰੀਤ ਕੌਰ ਭੰਗੂ, ਸਤਿੰਦਰ ਕੌਰ ਅਤੇ ਕਈ ਹੋਰ ਦਿੱਗਜ ਅਦਾਕਾਰ ਨਜ਼ਰ ਆਉਣਗੇ।

ਹੋਰ ਵੇਖੋ : ਕਿਉਂ ਕਹਿੰਦਿਆਂ ਕਹਾਉਂਦਿਆਂ ਦੇ ਸਾਕ ਮੋੜ ਰਹੀ ਹੈ ਸਿਮੀ ਚਾਹਲ, ਦੇਖੋ ਵੀਡੀਓ

 

View this post on Instagram

 

Thank u so much sareyan da! Lots of love! ??? #Loud_Roar_Films #Music_Tym #whitehillproduction @white_hill_studios @imransheikh653 @sukhjindersinghbabbal @wamiqagabbi @baninderbunny #gurnambhullar #harishverma #wamiqagabbi ??

A post shared by Harish Verma (@harishverma_) on Apr 16, 2019 at 9:56am PDT

ਨਾਢੂ ਖਾਂ ਫ਼ਿਲਮ ਦੀ ਕਹਾਣੀ ਸੁਖਵਿੰਦਰ ਸਿੰਘ ਬੱਬਲ ਨੇ ਲਿਖੀ ਹੈ। ਫ਼ਿਲਮ ਨੂੰ ਲਾਊਡ ਰੋਹਰ ਫਿਲਮਜ਼ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨ ਦੇ ਬੈਨਰ ਹੇਠ 26 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਮੂਵੀ ਨੂੰ ਇਮਰਾਨ ਸ਼ੇਖ ਵੱਲੋਂ ਡਾਇਰੈਕਟ ਕੀਤਾ ਗਿਆ ਹੈ।

Related Post