ਫ਼ਿਲਮ ਤੇਰੀ ਮੇਰੀ ਜੋੜੀ ਦੀ ਨਵੀਂ ਰਿਲੀਜ਼ ਤਰੀਕ ਦਾ ਐਲਾਨ, ਇਸ ਦਿਨ ਹੋਵੇਗੀ ਰਿਲੀਜ਼

By  Aaseen Khan July 28th 2019 10:40 AM

ਪੰਜਾਬੀ ਸਿਨੇਮਾ 'ਤੇ ਹਰ ਹਫ਼ਤੇ ਨਵੀਆਂ ਨਵੀਆਂ ਫ਼ਿਲਮਾਂ ਪਰਦੇ 'ਤੇ ਦੇਖਣ ਨੂੰ ਮਿਲ ਰਹੀਆਂ ਹਨ। ਨਵੀਆਂ ਫ਼ਿਲਮਾਂ ਦੇ ਨਾਲ ਨਾਲ ਕਈ ਆਉਣ ਵਾਲੀਆਂ ਫ਼ਿਲਮਾਂ ਦੀ ਰਿਲੀਜ਼ ਹੋਣ ਦੀਆਂ ਤਰੀਕਾਂ 'ਚ ਵੀ ਬਲਾਅ ਕੀਤਾ ਜਾ ਰਿਹਾ ਹੈ। ਅਜਿਹੀ ਹੀ ਫ਼ਿਲਮ ਹੈ ਅਦਿਤਯ ਸੂਦ ਵੱਲੋਂ ਲਿਖੀ ਅਤੇ ਡਾਇਰੈਕਟ ਕੀਤੀ ਫ਼ਿਲਮ 'ਤੇਰੀ ਮੇਰੀ ਜੋੜੀ' ਜਿਹੜੀ 13 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਦੱਸ ਦਈਏ ਪਹਿਲਾਂ ਇਹ ਫ਼ਿਲਮ 26 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਕੁਝ ਕਾਰਨਾਂ ਕਰਕੇ ਫ਼ਿਲਮ ਦੀ ਰਿਲੀਜ਼ ਤਰੀਕ ਬਦਲ ਦਿੱਤੀ ਗਈ ਹੈ।

 

View this post on Instagram

 

Here’s the first look of Teri Meri Jodi.. Teaser coming out on 15th june♥️ . . #staytuned 26th july release! @adityafilmdirector @sidhu_moosewala @mrsammygill @arshpurba_ @sapan_manchanda_ @fivewood.in @ptc.network @ptc_news #pollywood #ptc #instantpollywood

A post shared by Monica Sharma (@monica_sharma15) on Jun 12, 2019 at 10:00pm PDT

ਨਿਰਦੇਸ਼ਕ ਅਦਿਤਯ ਸੂਦ ਲੰਮੇਂ ਅਰਸੇ ਤੋਂ ਬਾਅਦ ਪਾਲੀਵੁੱਡ ਵਿੱਚ ਮੁੜ ਵਾਪਸੀ ਕਰਨ ਜਾ ਰਹੇ ਹਨ । ਇਸ ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ ਅਦਿਤਯ ਸੂਦ ਵੱਲੋਂ ਡਾਇਰੈਕਟ ਤੇ ਲਿਖੀ ਗਈ ਇਸ ਫ਼ਿਲਮ ਦੇ ਜ਼ਰੀਏ ਅੱਧੀ ਦਰਜਨ ਦੇ ਕਰੀਬ ਨਵੇਂ ਚਿਹਰੇ ਪਾਲੀਵੁੱਡ ਨੂੰ ਮਿਲਣਗੇ।ਇਸ ਫਿਲਮ ਜ਼ਰੀਏ ਨਾਮਵਰ ਯੂਟਿਊਬਰ ਸੈਮੀ ਗਿੱਲ, ਕਿੰਗ ਬੀ ਚੌਹਾਨ ਦੇ ਨਾਲ-ਨਾਲ ਅਦਾਕਾਰਾ ਮੋਨਿਕਾ ਸ਼ਰਮਾ, ਦਿੱਗਜ ਅਦਾਕਾਰ ਯੋਗਰਾਜ ਸਿੰਘ ਦਾ ਬੇਟਾ ਵਿਕਟਰ ਯੋਗਰਾਜ ਸਿੰਘ ਸਮੇਤ ਕਈ ਹੋਰ ਚਿਹਰੇ ਪਹਿਲੀ ਵਾਰ ਕਿਸੇ ਪੰਜਾਬੀ ਫ਼ਿਲਮ ਵਿੱਚ ਨਜ਼ਰ ਆਉਂਣਗੇ।

ਹੋਰ ਵੇਖੋ : ਨਿੱਕਾ ਜ਼ੈਲਦਾਰ 3 ਦੀ ਸ਼ੁਰੂ ਹੋਈ ਐਡੀਟਿੰਗ, ਜਗਦੀਪ ਸਿੱਧੂ ਨੇ ਸਾਂਝੀ ਕੀਤੀ ਤਸਵੀਰ

Movie teri meri jodi gets new release date Adtiya Sood Sidhu Moose wala Movie-Teri-Meri-jodi

ਫ਼ਿਲਮ ਦਾ ਸਕਰੀਨ ਪਲੇਅ, ਡਾਇਲੌਗ ਅਤੇ ਕਹਾਣੀ ਖੁਦ ਅਦਿੱਤਯ ਸੂਦ ਨੇ ਲਿਖੇ ਹਨ। ਇਸ ਤੋਂ ਪਹਿਲਾਂ ਅਦਿੱਤਯ ਸੂਦ ਮਰ ਜਾਵਾਂ ਗੁੜ ਖਾ ਕੇ, ਅਤੇ ਓਏ ਹੋਏ ਪਿਆਰ ਹੋ ਗਿਆ, ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਹੁਣ 13 ਸਤੰਬਰ ਨੂੰ 'ਫ਼ਿਲਮ ਤੇਰੀ ਮੇਰੀ ਜੋੜੀ' ਨੂੰ ਦੇਖਣਾ ਹੋਵੇਗਾ ਦਰਸ਼ਕ ਕਿਹੋ ਜਿਹਾ ਹੁੰਗਾਰਾ ਦਿੰਦੇ ਹਨ।

Related Post