ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਸਿਧਾਂਤਾਂ ਅਤੇ ਜੀਵਨ ਤੋਂ ਪ੍ਰਭਾਵਿਤ ਹੁਣ ਤੱਕ ਬਣੀਆਂ ਹਨ ਇਹ ਫ਼ਿਲਮਾਂ

By  Aaseen Khan October 1st 2019 06:07 PM

ਮੋਹਨਦਾਸ ਕਰਮਚੰਦ ਗਾਂਧੀ ਜਿੰਨ੍ਹਾਂ ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। 2 ਅਕਤੂਬਰ 1969 ਨੂੰ ਮਹਾਤਮਾ ਗਾਂਧੀ ਦਾ ਜਨਮ ਗੁਜਰਾਤ ਦੇ ਪੋਰਬੰਦਰ 'ਚ ਹੋਇਆ ਸੀ। ਮਹਾਤਮਾ ਗਾਂਧੀ ਦੇ ਵਿਚਾਰ ਅਤੇ ਦੇਸ਼ ਦੀ ਅਜ਼ਾਦੀ 'ਚ ਉਹਨਾਂ ਦਾ ਵੱਡਾ ਯੋਗਦਾਨ ਰਿਹਾ। ਉਹਨਾਂ ਦੀ ਜਯੰਤੀ 'ਤੇ ਅਸੀਂ ਤੁਹਾਨੂੰ ਉਹਨਾਂ ਫ਼ਿਲਮਾਂ ਬਾਰੇ ਦੱਸਣ ਜਾ ਰਹੇ ਹਾਂ ਜਿੰਨ੍ਹਾਂ 'ਚ ਮਹਾਤਮਾ ਗਾਂਧੀ ਦੇ ਸਿਧਾਂਤ ਅਤੇ ਉਹਨਾਂ ਦੇ ਜੀਵਨ ਨੂੰ ਪੇਸ਼ ਕੀਤਾ ਗਿਆ ਹੈ।

ਗਾਂਧੀ : ਇਸ ਫ਼ਿਲਮ 'ਚ ਬੈਨ ਕਿੰਗਸਲੇ ਨੇ ਮਹਾਤਮਾ ਗਾਂਧੀ ਦਾ ਕਿਰਦਾਰ ਅਦਾ ਕੀਤਾ ਸੀ। 1982 'ਚ ਆਈ ਇਸ ਫ਼ਿਲਮ ਨੇ 8 Oscars ਅਤੇ 26 ਦੂਜੇ ਫਿਲਮ ਅਵਾਰਡ ਹਾਸਿਲ ਕੀਤੇ ਜਿੰਨ੍ਹਾਂ 'ਚ BAFTA, Grammy, Golden Globe and Golden Guild awards ਸ਼ਾਮਿਲ ਸਨ।ਇਸ ਫ਼ਿਲਮ 'ਚ ਦਿਖਾਇਆ ਗਿਆ ਕਿ ਕਿੰਝ ਮਹਾਤਮਾ ਗਾਂਧੀ ਨੇ ਸੱਚ ਦੀ ਲਾਠੀ ਚੁੱਕ ਦੇਸ਼ ਦੀ ਆਜ਼ਾਦੀ 'ਚ ਵਡਮੁੱਲਾ ਯੋਗਦਾਨ ਪਾਇਆ ਅਤੇ ਲੋਕ ਲਹਿਰ ਖੜੀ ਕੀਤੀ।

ਦ ਮੇਕਿੰਗ ਆਫ਼ ਮਹਾਤਮਾ : ਇਸ ਫ਼ਿਲਮ 'ਚ ਬਾਲੀਵੁੱਡ ਅਦਾਕਾਰ ਰਜਿਤ ਕਪੂਰ ਨੇ ਮੁੱਖ ਭੂਮਿਕਾ ਨਿਭਾਈ ਸੀ। ਫ਼ਿਲਮ 'ਚ ਮਹਾਤਮਾ ਗਾਂਧੀ ਦਾ ਸਾਊਥ ਅਫ਼ਰੀਕਾ ਦੇ ਸਫ਼ਰ ਅਤੇ ਭਾਰਤ 'ਚ ਵਾਪਸੀ ਦਾ ਜ਼ਿਕਰ ਹੈ। ਇਸ ਫ਼ਿਲਮ ਲਈ ਐਕਟਰ ਰਜਿਤ ਕਪੂਰ ਨੂੰ ਬੈਸਟ ਐਕਟਰ ਲਈ Silver Lotus Award ਮਿਲਿਆ ਸੀ।

ਲਗੇ ਰਹੋ ਮੁੰਨਾ ਭਾਈ : ਇਹ ਫ਼ਿਲਮ ਯੂਥ ਦੀ ਮਨਪਸੰਦ ਫ਼ਿਲਮਾਂ 'ਚ ਆਉਂਦੀ ਹੈ। ਫ਼ਿਲਮ 'ਚ ਬੜੇ ਹੀ ਰੋਚਕ ਤਰੀਕੇ ਨਾਲ ਮਹਾਤਮਾ ਗਾਂਧੀ ਦੇ ਸਿਧਾਂਤਾਂ ਬਾਰੇ ਸਮਝਾਇਆ ਗਿਆ ਸੀ। ਸੰਜੇ ਦੱਤ ਨੂੰ ਮੁੱਖ ਭੂਮਿਕਾ 'ਚ ਲੈ ਕੇ ਬਣੀ ਇਸ ਫਿਲਮ ਨੇ ਸਭ 'ਤੇ ਡੂੰਘਾ ਅਸਰ ਕੀਤਾ ਸੀ। ਇਸ ਫ਼ਿਲਮ ਨੇ ਕਈ ਅਵਾਰਡ ਆਪਣੇ ਨਾਮ ਕੀਤੇ ਸਨ।

ਮੈਨੇ ਗਾਂਧੀ ਕੋ ਨਹੀਂ ਮਾਰਾ : 2005 'ਚ ਆਈ ਇਸ ਫ਼ਿਲਮ 'ਚ ਅਨੁਪਮ ਖੇਰ ਅਤੇ ਉਰਮਿਲਾ ਮਾਤੋਂਡਕਰ ਮੁੱਖ ਭੂਮਿਕਾ 'ਚ ਸਨ। ਫ਼ਿਲਮ ਨੂੰ Jahnu Barua ਵੱਲੋਂ ਡਾਇਰੈਕਟ ਕੀਤਾ ਗਿਆ ਹੈ।

ਹੇ ਰਾਮ : ਨਸੀਰੂਦੀਨ ਸ਼ਾਹ ਨੇ ਇਸ ਫ਼ਿਲਮ 'ਚ ਮਹਾਤਮਾ ਗਾਂਧੀ ਦਾ ਕਿਰਦਾਰ ਨਿਭਾਇਆ ਸੀ। ਨਸੀਰੂਦੀਨ ਸ਼ਾਹ ਤੋਂ ਇਲਾਵਾ ਫ਼ਿਲਮ 'ਚ ਸ਼ਾਹਰੁਖ ਖ਼ਾਨ, ਰਾਣੀ ਮੁਖ਼ਰਜੀ ਅਤੇ ਹੇਮਾ ਮਾਲਿਨੀ ਵੀ ਸਨ।

ਗਾਂਧੀ ਮਾਈ ਫਾਦਰ : ਇਸ ਫ਼ਿਲਮ 'ਚ ਦਿਖਾਇਆ ਗਿਆ ਸੀ ਕਿ ਮਹਾਤਮਾ ਗਾਂਧੀ ਕਿਹੋ ਜਿਹੇ ਪਿਤਾ ਸਨ। ਫ਼ਿਲਮ 'ਚ ਉਹਨਾਂ ਦੇ ਬੱਚਿਆਂ ਅਤੇ ਪਰਿਵਾਰ ਬਾਰੇ ਵੀ ਚਾਨਣਾ ਪਾਇਆ ਗਿਆ ਹੈ। ਇਸ ਫ਼ਿਲਮ 'ਚ ਦਰਸ਼ਨ ਜ਼ਰੀਆਵਾਲਾ ਨੇ ਮਹਾਤਮਾ ਗਾਂਧੀ ਦਾ ਕਿਰਦਾਰ  ਨਿਭਾਇਆ ਸੀ ਅਤੇ ਆਪਣੀ ਅਦਾਕਾਰੀ ਲਈ ਬੈਸਟ ਸਪੋਰਟਿੰਗ ਐਕਟਰ ਦਾ ਨੈਸ਼ਨਲ ਅਵਾਰਡ ਹਾਸਿਲ ਕੀਤਾ ਸੀ।

ਸਰਦਾਰ : 1993 'ਚ ਆਈ ਇਹ ਫ਼ਿਲਮ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ ਜ਼ਿੰਦਗੀ 'ਤੇ ਅਧਾਰਿਤ ਹੈ ਜਿਸ ਅਨੂੰ ਕਪੂਰ ਵੱਲੋਂ ਮਹਾਤਮਾ ਗਾਂਧੀ ਦਾ ਕਿਰਦਾਰ ਨਿਭਾਇਆ ਗਿਆ ਸੀ। ਇਸ ਫ਼ਿਲਮ 'ਚ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਵੰਡ ਅਤੇ ਸਰਦਾਰ ਪਟੇਲ ਦੇ ਸੰਘਰਸ਼ ਬਾਰੇ ਦਰਸਾਇਆ ਗਿਆ ਹੈ।

Related Post