ਜੌਰਡਨ ਸੰਧੂ ਨੇ ਮਿਸਟਰ ਪੰਜਾਬ 2019 ਦੇ ਗਰੈਂਡ ਫਿਨਾਲੇ 'ਚ ਸ਼ਾਨਦਾਰ ਪਰਫਾਰਮੈਂਸ ਨਾਲ ਜਿੱਤਿਆ ਹਰ ਕਿਸੇ ਦਾ ਦਿਲ

By  Aaseen Khan September 8th 2019 07:43 PM

ਮੁੱਛ ਰੱਖੀ ਆ, ਹੈਂਡਸਮ ਜੱਟਾ, ਮੁੱਛ ਫੁੱਟ ਗੱਭਰੂ ਅਤੇ ਕਾਕੇ ਦਾ ਵਿਆਹ ਵਰਗੀ ਫ਼ਿਲਮ 'ਚ ਸ਼ਾਨਦਾਰ ਅਦਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤ ਚੁੱਕੇ ਜੌਰਡਨ ਸੰਧੂ ਵੱਲੋਂ ਮਿਸਟਰ ਪੰਜਾਬ ਦੇ ਗਰੈਂਡ ਫਿਨਾਲੇ 'ਚ ਸ਼ਾਨਦਾਰ ਪਰਫਾਰਮੈਂਸ ਦਿੱਤੀ ਗਈ ਹੈ। ਉਹਨਾਂ ਦੇ ਸਟੇਜ 'ਤੇ ਆਉਂਦੇ ਹੀ ਦਰਸ਼ਕ ਵੀ ਪੂਰੇ ਉਤਸਾਹਿਤ ਹੋ ਗਏ ਅਤੇ ਉਹਨਾਂ ਦੇ ਗਾਣਿਆਂ 'ਤੇ ਹਰ ਕੋਈ ਭੰਗੜੇ ਪਾਉਣ ਲਈ ਮਜਬੂਰ ਹੋ ਗਿਆ।

mr Punjab 2019 grand finale Jordan Sandhu ptc punjabi mr Punjab 2019

ਹੋਰ ਵੇਖੋ : ਜਦੋਂ ਸਟੇਜ 'ਤੇ ਆਰ ਨੇਤ ਦੀ ਹੌਸਲਾ ਅਫ਼ਜ਼ਾਈ ਕਰਨ ਪਹੁੰਚੀ ਛੋਟੀ ਬੱਚੀ ਤਾਂ ਆਰ ਨੇਤ ਨੇ ਕੀਤਾ ਕੁਝ ਅਜਿਹਾ ਕਿ ਜਿੱਤ ਲਿਆ ਸਭ ਦਾ ਦਿਲ, ਦੇਖੋ ਵੀਡੀਓ

ਜੌਰਡਨ ਸੰਧੂ ਦੀ ਇਸ ਪਰਫਾਰਮੈਂਸ ਨੇ ਗਰੈਂਡ ਫਿਨਾਲੇ ਦੇ ਜੋਸ਼ ਨੂੰ ਹੋਰ ਵੀ ਵਧਾ ਦਿੱਤਾ ਹੈ। ਮਿਸਟਰ ਪੰਜਾਬ 2019 ਦਾ ਇਹ ਮਾਹਾਂ ਮੁਕਾਬਲਾ ਸੀ.ਟੀ. ਇੰਸਟੀਟਿਊਟ, ਸ਼ਾਹਪੁਰ ਕੈਂਪਸ ਨਕੋਦਰ ਰੋਡ ਜਲੰਧਰ ਵਿਖੇ ਹੋ ਰਿਹਾ ਹੈ।ਜੌਰਡਨ ਸੰਧੂ ਤੋਂ ਬਾਅਦ ਹੁਣ ਵਾਰੀ ਹੈ ਹੋਰ ਪੰਜਾਬੀ ਗਾਇਕਾਂ ਵੱਲੋਂ ਰੌਣਕਾਂ ਲਗਾਉਣ ਦੀ ਜੋ ਥੋੜੀ ਹੀ ਦੇਰ 'ਚ ਸਟੇਜ 'ਤੇ ਪਹੁੰਚਣਗੇ।

Related Post