ਅੱਜ ਰਾਤ ਤੋਂ 'ਮਿਸਟਰ ਪੰਜਾਬ 2019' ਦੇ ਸੈਮੀਫਿਨਾਲੇ 'ਚ ਦਿਖੇਗਾ ਪੰਜਾਬੀ ਗੱਭਰੂਆਂ ਦਾ ਜੋਸ਼ ਸਿਖਰਾਂ 'ਤੇ
'ਮਿਸਟਰ ਪੰਜਾਬ 2019' ਜਿਸ 'ਚ ਨੌਜਵਾਨਾਂ ਨੇ ਆਪਣੇ ਹੁਨਰ ਅਤੇ ਬਲ ਦੇ ਦਮ 'ਤੇ ਲੰਬਾ ਸਫ਼ਰ ਤੈਅ ਕੀਤਾ ਅਤੇ ਹੁਣ ਇਹ ਕਾਰਵਾਂ ਪਹੁੰਚ ਚੁੱਕਿਆ ਹੈ ਸੈਮੀਫਿਨਾਲੇ ਤੱਕ। ਜੀ ਹਾਂ ਇਸ ਹਫ਼ਤੇ ਦੇਖਣ ਨੂੰ ਮਿਲੇਗਾ ਮਿਸਟਰ ਪੰਜਾਬ ਬਣਨ ਦਾ ਦਮ ਆਖਿਰ ਕਿਹੜੇ ਨੌਜਵਾਨਾਂ 'ਚ ਸਭ ਤੋਂ ਵੱਧ ਹੈ। ਦੇਖਣ ਨੂੰ ਮਿਲੇਗਾ ਕਿਸ ਗੱਭਰੂ ਦੇ ਪੱਟਾਂ 'ਚ ਹੈ ਕਿੰਨ੍ਹਾਂ ਜ਼ੋਰ ਅਤੇ ਕਿਹੜਾ ਜੱਜਜ਼ ਵੱਲੋਂ ਦਿੱਤੇ ਮੁਸ਼ਕਿਲ ਟਾਸਕ ਨੂੰ ਪਾਰ ਕਰਕੇ ਪਹੁੰਚਦਾ ਹੈ ਮਿਸਟਰ ਪੰਜਾਬ ਦੇ ਖ਼ਿਤਾਬ ਦੇ ਹੋਰ ਨੇੜੇ।
View this post on Instagram
ਹੁਣ ਸਫ਼ਰ ਹੋਰ ਵੀ ਮੁਸ਼ਕਿਲ ਹੋ ਜਾਵੇਗਾ ਕਿਉਂਕਿ ਮੁਕਾਬਲਾ ਵੀ ਸਿਖਰਾਂ ਦਾ ਹੋਣ ਵਾਲਾ ਹੈ। ਮਿਸਟਰ ਪੰਜਾਬ 2019 ਸੈਮੀਫਿਨਾਲੇ ਦੀ ਇਹ ਟੱਕਰ ਸੋਮਵਾਰ ਯਾਨੀ ਅੱਜ ਤੋਂ ਸ਼ੁਰੂ ਹੋ ਕੇ ਵੀਰਵਾਰ ਤੱਕ ਰਾਤ 8:30 ਵਜੇ ਪੀਟੀਸੀ ਪੰਜਾਬੀ 'ਤੇ ਦੇਖਣ ਨੂੰ ਮਿਲਣ ਵਾਲੀ ਹੈ।
ਹੋਰ ਵੇਖੋ : ਜੱਸ ਮਾਣਕ ਆਪਣੀ ਵੱਡੀ ਬੇਬੇ ਤੇ ਛੋਟੀ ਬੇਬੇ ਤੋਂ ਕਰ ਰਹੇ ਨੇ ਇਹ ਛਿੱਤਰ ਖਾਣ ਵਾਲੇ ਕੰਮ, ਦੇਖੋ ਵੀਡੀਓ
View this post on Instagram
ਦੇਖਣਾ ਹੋਵੇਗਾ ਕਿਹੜਾ ਪ੍ਰਤੀਭਾਗੀ ਜੱਜਾਂ ਦੀਆਂ ਉਮੀਦਾਂ 'ਤੇ ਖਰਾ ਉੱਤਰਦਾ ਹੈ ਅਤੇ ਕਿਸ ਦਾ ਸਫ਼ਰ ਏਥੇ ਪਹੁੰਚ ਕੇ ਖਤਮ ਹੁੰਦਾ ਹੈ। ਦੇਖਣਾ ਨਾ ਭੁਲਣਾ ਮਿਸਟਰ ਪੰਜਾਬ 2019 ਦੇ ਖਾਸ ਪਲ ਸਿਰਫ਼ ਪੀਟੀਸੀ ਪੰਜਾਬੀ 'ਤੇ।