ਅੱਜ ਰਾਤ ਤੋਂ 'ਮਿਸਟਰ ਪੰਜਾਬ 2019' ਦੇ ਸੈਮੀਫਿਨਾਲੇ 'ਚ ਦਿਖੇਗਾ ਪੰਜਾਬੀ ਗੱਭਰੂਆਂ ਦਾ ਜੋਸ਼ ਸਿਖਰਾਂ 'ਤੇ

Written by  Aaseen Khan   |  August 26th 2019 12:43 PM  |  Updated: August 26th 2019 12:44 PM

ਅੱਜ ਰਾਤ ਤੋਂ 'ਮਿਸਟਰ ਪੰਜਾਬ 2019' ਦੇ ਸੈਮੀਫਿਨਾਲੇ 'ਚ ਦਿਖੇਗਾ ਪੰਜਾਬੀ ਗੱਭਰੂਆਂ ਦਾ ਜੋਸ਼ ਸਿਖਰਾਂ 'ਤੇ

'ਮਿਸਟਰ ਪੰਜਾਬ 2019' ਜਿਸ 'ਚ ਨੌਜਵਾਨਾਂ ਨੇ ਆਪਣੇ ਹੁਨਰ ਅਤੇ ਬਲ ਦੇ ਦਮ 'ਤੇ ਲੰਬਾ ਸਫ਼ਰ ਤੈਅ ਕੀਤਾ ਅਤੇ ਹੁਣ ਇਹ ਕਾਰਵਾਂ ਪਹੁੰਚ ਚੁੱਕਿਆ ਹੈ ਸੈਮੀਫਿਨਾਲੇ ਤੱਕ। ਜੀ ਹਾਂ ਇਸ ਹਫ਼ਤੇ ਦੇਖਣ ਨੂੰ ਮਿਲੇਗਾ ਮਿਸਟਰ ਪੰਜਾਬ ਬਣਨ ਦਾ ਦਮ ਆਖਿਰ ਕਿਹੜੇ ਨੌਜਵਾਨਾਂ 'ਚ ਸਭ ਤੋਂ ਵੱਧ ਹੈ। ਦੇਖਣ ਨੂੰ ਮਿਲੇਗਾ ਕਿਸ ਗੱਭਰੂ ਦੇ ਪੱਟਾਂ 'ਚ ਹੈ ਕਿੰਨ੍ਹਾਂ ਜ਼ੋਰ ਅਤੇ ਕਿਹੜਾ ਜੱਜਜ਼ ਵੱਲੋਂ ਦਿੱਤੇ ਮੁਸ਼ਕਿਲ ਟਾਸਕ ਨੂੰ ਪਾਰ ਕਰਕੇ ਪਹੁੰਚਦਾ ਹੈ ਮਿਸਟਰ ਪੰਜਾਬ ਦੇ ਖ਼ਿਤਾਬ ਦੇ ਹੋਰ ਨੇੜੇ।

ਹੁਣ ਸਫ਼ਰ ਹੋਰ ਵੀ ਮੁਸ਼ਕਿਲ ਹੋ ਜਾਵੇਗਾ ਕਿਉਂਕਿ ਮੁਕਾਬਲਾ ਵੀ ਸਿਖਰਾਂ ਦਾ ਹੋਣ ਵਾਲਾ ਹੈ। ਮਿਸਟਰ ਪੰਜਾਬ 2019 ਸੈਮੀਫਿਨਾਲੇ ਦੀ ਇਹ ਟੱਕਰ ਸੋਮਵਾਰ ਯਾਨੀ ਅੱਜ ਤੋਂ ਸ਼ੁਰੂ ਹੋ ਕੇ ਵੀਰਵਾਰ ਤੱਕ ਰਾਤ 8:30 ਵਜੇ ਪੀਟੀਸੀ ਪੰਜਾਬੀ 'ਤੇ ਦੇਖਣ ਨੂੰ ਮਿਲਣ ਵਾਲੀ ਹੈ।

ਹੋਰ ਵੇਖੋ : ਜੱਸ ਮਾਣਕ ਆਪਣੀ ਵੱਡੀ ਬੇਬੇ ਤੇ ਛੋਟੀ ਬੇਬੇ ਤੋਂ ਕਰ ਰਹੇ ਨੇ ਇਹ ਛਿੱਤਰ ਖਾਣ ਵਾਲੇ ਕੰਮ, ਦੇਖੋ ਵੀਡੀਓ

ਦੇਖਣਾ ਹੋਵੇਗਾ ਕਿਹੜਾ ਪ੍ਰਤੀਭਾਗੀ ਜੱਜਾਂ ਦੀਆਂ ਉਮੀਦਾਂ 'ਤੇ ਖਰਾ ਉੱਤਰਦਾ ਹੈ ਅਤੇ ਕਿਸ ਦਾ ਸਫ਼ਰ ਏਥੇ ਪਹੁੰਚ ਕੇ ਖਤਮ ਹੁੰਦਾ ਹੈ। ਦੇਖਣਾ ਨਾ ਭੁਲਣਾ ਮਿਸਟਰ ਪੰਜਾਬ 2019 ਦੇ ਖਾਸ ਪਲ ਸਿਰਫ਼ ਪੀਟੀਸੀ ਪੰਜਾਬੀ 'ਤੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network