ਅੱਜ ਹੈ ਮਹੇਂਦਰ ਸਿੰਘ ਧੋਨੀ ਦਾ ਜਨਮ ਦਿਨ, ਜਨਮ ਦਿਨ ‘ਤੇ ਧੀ ਦੇ ਨਾਲ ਇਹ ਵੀਡੀਓ ਹੋ ਰਿਹਾ ਵਾਇਰਲ

By  Shaminder July 7th 2020 02:34 PM

ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਦਾ ਅੱਜ ਜਨਮ ਦਿਨ ਹੈ । ਉਹ ਅੱਜ 39 ਸਾਲ ਦੇ ਹੋ ਗਏ ਹਨ ।ਧੋਨੀ ਟੀਮ ਇੰਡੀਆ ਦਾ ਉਹ ਸਿਤਾਰਾ ਹੈ ਜਿਸ ਨੇ ਭਾਰਤੀ ਕ੍ਰਿਕੇਟ ਟੀਮ ਨੂੰ ਬਹੁਤ ਕੁਝ ਦਿੱਤਾ ਹੈ ।ਉਹ ਜਿੰਨੇ ਬਿਹਤਰੀਨ ਖਿਡਾਰੀ ਹਨ, ਉਸ ਤੋਂ ਵੀ ਕਿਤੇ ਵਧੀਆ ਸੁਭਾਅ ਦੇ ਮਾਲਕ ਹਨ । ਧੋਨੀ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਕਪਤਾਨ ਵਿਰਾਟ ਕੋਹਲੀ ਸਣੇ ਕਈਆਂ ਖਿਡਾਰੀਆਂ ਨੇ ਜਨਮ ਦਿਨ ਦੀ ਵਧਾਈ ਦਿੱਤੀ ਹੈ ।

https://www.instagram.com/p/CCU2nxypnHC/?igshid=1eovr5dowo63t

ਵਿਰਾਟ ਕੋਹਲੀ ਨੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਟਵੀਟ ਕੀਤਾ ਕਿ ‘ਹੈਪੀ ਬਰਥਡੇ ਮਾਹੀ ਭਾਈ, ਤੁਹਾਡੀ ਵਧੀਆ ਸਿਹਤ ਅਤੇ ਖੁਸ਼ੀ ਦੀ ਕਾਮਨਾ ਕਰਦਾ ਹਾਂ, ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ’।

https://www.instagram.com/p/B5Tl_QsBaEP/

ਇਸ ਤੋਂ ਇਲਾਵਾ ਧੋਨੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਧੋਨੀ ਆਪਣੀ ਧੀ ਜੀਵਾ ਦੇ ਨਾਲ ਨਜ਼ਰ ਆ ਰਹੇ ਨੇ । ਜਿੱਥੇ ਉਹ ਆਪਣੀ ਗੱਡੀ ਨੂੰ ਸਾਫ ਕਰ ਰਹੇ ਨੇ ਅਤੇ ਜੀਵਾ ਵੀ ਗੱਡੀ ‘ਚ ਸਾਫ ਕਰਨ ‘ਚ ਮਦਦ ਕਰ ਰਹੀ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।

Related Post