ਵੀਡੀਓ : ਧੋਨੀ ਤੋਂ ਪੁੱਛਿਆ ਲੰਬੇ ਛੱਕੇ ਮਾਰਨ ਦਾ ਫਾਰਮੂਲਾ, ਜਵਾਬ ਸੁਣ ਹੱਸਣ ਲੱਗੇ ਸਾਰੇ

By  Gourav Kochhar May 10th 2018 01:24 PM

ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ 'ਛੱਕੇ' ਮੈਦਾਨ 'ਤੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕਰਦੇ ਹਨ। ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ. 2018) ਦੇ ਇਸ ਸੀਜ਼ਨ 'ਚ ਸੀ.ਐੱਸ.ਕੇ. ਦੇ ਕਪਤਾਨ ਮਹਿੰਦਰ ਸਿੰਘ ਧੋਨੀ MS Dhoni ਦਾ ਬੱਲਾ ਖ਼ੂਬ ਬੋਲ ਰਿਹਾ ਹੈ।

ਉਨ੍ਹਾਂ ਦੇ ਤੂਫਾਨੀ ਛੱਕੇ ਦਰਸ਼ਕਾਂ ਨੂੰ ਖ਼ੂਬ ਪਸੰਦ ਆ ਰਹੇ ਹਨ। ਹੁਣ ਮਹਿੰਦਰ ਸਿੰਘ ਧੋਨੀ ਨੇ ਖ਼ੁਦ ਦੱਸਿਆ ਕਿ ਆਖ਼ਰ ਉਹ ਕਿਵੇਂ ਲੰਬੇ-ਲੰਬੇ ਛੱਕੇ ਲਗਾ ਲੈਂਦੇ ਹਨ। ਚੇਨਈ ਸੁਪਰ ਕਿੰਗਜ਼ CSK ਦੇ ਇਕ ਪ੍ਰਮੋਸ਼ਨਲ ਈਵੈਂਟ 'ਚ ਮਹਿੰਦਰ ਸਿੰਘ ਧੋਨੀ ਆਪਣੀ ਟੀਮ ਦੇ ਹੋਰਨਾਂ ਖਿਡਾਰੀਆਂ ਦੇ ਨਾਲ ਪਹੁੰਚੇ ਸਨ। ਇਸ ਦੌਰਾਨ ਸ਼ੋਅ 'ਚ ਆਏ ਲੋਕਾਂ ਨੇ ਮਹਿੰਦਰ ਸਿੰਘ ਧੋਨੀ MS Dhoni ਤੋਂ ਕੁਝ ਸਵਾਲ ਪੁੱਛੇ। ਸ਼ੋਅ ਦੇ ਦੌਰਾਨ ਇਕ ਸ਼ਖ਼ਸ ਨੇ ਧੋਨੀ ਤੋਂ ਪੁੱਛਿਆ ਕਿ ਸਰ ਤੁਸੀਂ ਇੰਨੇ ਲੰਬੇ-ਲੰਬੇ ਸ਼ਾਟਸ ਕਿਵੇਂ ਮਾਰਦੇ ਹੋ?

Oh my god Mahiii...I love you❤?????????????? pic.twitter.com/LfPIfxQGGo

— Mahek (@MahekS7) May 8, 2018

ਇਸ ਸਵਾਲ ਦਾ ਜੋ ਜਵਾਬ ਮਹਿੰਦਰ ਸਿੰਘ ਧੋਨੀ ਨੇ ਦਿੱਤਾ ਉਸ ਨੂੰ ਸੁਣ ਕੇ ਸਾਰੇ ਹੱਸਣ ਲੱਗੇ। ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ 'ਅੱਖਾਂ ਬੰਦ ਕਰੋ, ਬੱਲਾ ਉੱਪਰ ਕਰੋ, ਭਗਵਾਨ ਦਾ ਨਾਂ ਲਵੋ ਤੇ ਮਾਰ ਦਿਓ'। ਮਹਿੰਦਰ ਸਿੰਘ ਧੋਨੀ MS Dhoni ਦੇ ਇਸ ਮਜ਼ਾਕੀਆ ਜਵਾਬ ਨੂੰ ਸੁਣ ਕੇ ਉੱਥੇ ਮੌਜੂਦ ਲੋਕ ਆਪਣਾ ਹਾਸਾ ਨਾ ਰੋਕ ਸਕੇ। ਦਰਸ਼ਕਾਂ ਦੀ ਗੈਲਰੀ ਤੋਂ ਹੱਸਣ ਅਤੇ ਤਾੜੀਆਂ ਵਜਾਉਣ ਦੀਆਂ ਆਵਾਜ਼ਾਂ ਕਾਫੀ ਸਮੇਂ ਤੱਕ ਸੁਣਾਈ ਦਿੰਦੀਆਂ ਰਹੀਆਂ।

MS Dhoni

Related Post