ਅੜੀਅਲ ਸੁਭਾਅ ਵਾਲੇ ਰੋਡੀਜ਼ ਫੇਮ ਰਘੂਰਾਮ ਨੇ ਵੀ ਕਰਵਾਇਆ ਦੂਜਾ ਵਿਆਹ ਦੇਖੋ ਤਸਵੀਰਾਂ 

By  Rupinder Kaler December 13th 2018 11:10 AM

ਫਿਲਮ ਅਤੇ ਟੈਲੀਵਿਜ਼ਨ ਇੰਡਸਟਰੀ 'ਚ ਵਿਆਹਾਂ ਦਾ ਸੀਜ਼ਨ ਚਲ ਰਿਹਾ ਹੈ। ਪਹਿਲਾ ਦੀਪਿਕਾ ਫਿਰ ਪ੍ਰਿਯੰਕਾ ਤੇ ਹੁਣ ਕਪਿਲ ਸ਼ਰਮਾ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ । ਪਰ ਇਸ ਸਭ ਦੇ ਚਲਦੇ ਇੱਕ ਹੋਰ ਸਟਾਰ ਨੇ ਵਿਆਹ ਕਰ ਲਿਆ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਐਮਟੀਵੀ ਦੇ ਸ਼ੋਅ ਰੋਡੀਜ਼ ਫੇਮ ਰਘੂਰਾਮ ਦੀ, ਜਿਨ੍ਹਾਂ ਨੇ ਆਪਣੀ ਗਰਲਫ੍ਰੈਂਡ ਨਾਲ ਵਿਆਹ ਕਰ ਲਿਆ ਹੈ ।

ਹੋਰ ਵੇਖੋ :ਕਪਿਲ ਸ਼ਰਮਾ ਅਤੇ ਗਿੰਨੀ ਵਿਆਹ ਦੇ ਬੰਧਨ ‘ਚ ਬੱਝੇ ,ਵੇਖੋ ਵਿਆਹ ਦੇ ਵੀਡਿਓ ਅਤੇ ਤਾਜ਼ਾ ਤਸਵੀਰਾਂ

ਰਘੂ ਲੋਕਾਂ 'ਚ ਆਪਣੇ ਅੜੀਅਲ ਸੁਭਾਅ ਕਰਕੇ ਜਾਣੇ ਜਾਂਦੇ ਹਨ। ਕੁਝ ਦਿਨ ਪਹਿਲਾਂ ਰਘੂ ਨੇ ਆਪਣੀ ਸਹੇਲੀ ਨਤਾਲੀ ਡੀ ਲੁਸੀਓ ਨਾਲ ਮੰਗਣੀ ਕੀਤੀ ਸੀ ਤੇ ਇਹ ਖਬਰ ਸੁਣ ਕੇ ਹਰ ਕੋਈ ਹੈਰਾਨ ਹੋ ਗਿਆ ਸੀ। ਇੱਥੇ ਹੀ ਬਸ ਨਹੀਂ ਰਘੂ ਨੇ ਇਸੇ ਸਾਲ ਆਪਣੀ ਪਹਿਲੀ ਪਤਨੀ ਨੂੰ ਤਲਾਕ ਦਿੱਤਾ ਸੀ, ਜਿਸ ਤੋਂ ਬਾਅਦ ਯਕੀਨ ਨਹੀਂ ਸੀ ਉਹ ਇੰਨੀ ਜਲਦੀ ਦੂਜਾ ਵਿਆਹ ਕਰ ਲੈਣਗੇ।

ਹੋਰ ਵੇਖੋ :‘ਮਿਸ ਪੀਟੀਸੀ ਪੰਜਾਬੀ 2018’ ਵੇਖੋ ਹੁਸਨ ‘ਤੇ ਸੀਰਤ ਦਾ ਮੁਕਾਬਲਾ ,ਪੀਟੀਸੀ ਪੰਜਾਬੀ ‘ਤੇ

ਰਘੂ ਲੋਕਾਂ ਨੂੰ ਆਪਣੇ ਵਿਆਹ ਤੋਂ ਦੂਰ ਰੱਖਣਾ ਚਾਹੁੰਦੇ ਸਨ ਇਸ ਲਈ ਉਨ੍ਹਾਂ ਨੇ ਆਪਣੇ ਵਿਆਹ ਬਾਰੇ ਤਾਂ ਦੱਸ ਦਿੱਤਾ ਸੀ ਪਰ ਇਹ ਨਹੀਂ ਸੀ ਦੱਸਿਆ ਕਿ ਉਹ ਦਸੰਬਰ 'ਚ ਕਦੋਂ ਵਿਆਹ ਕਰਨਗੇ।

ਹੋਰ ਵੇਖੋ :ਕਪਿਲ ਸ਼ਰਮਾ ਦੇ ਵਿਆਹ ‘ਤੇ ਭਾਰਤੀ ਸਿੰਘ ਨੇ ਸਲਮਾਨ ਖਾਨ ਨੂੰ ਦਿੱਤੀ ਸਲਾਹ, ਦੇਖੋ ਵੀਡਿਓ

https://www.instagram.com/p/BrSSYAvgQ3B/?utm_source=ig_embed

ਐਕਟਰ ਰਣਵਿਜੈ ਨੇ ਰਘੂ ਦੇ ਵਿਆਹ ਦੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਦੋਨਾਂ ਨੇ ਸਾਊਥ ਟ੍ਰੈਡਿਸ਼ਨ ਮੁਤਾਬਕ ਕਪੜੇ ਪਾਏ ਹੋਏ ਹਨ।

ਹੋਰ ਵੇਖੋ :ਜਨਮਦਿਨ ਉੱਤੇ ਸੁਪਰਸਟਾਰ ਰਜਨੀਕਾਂਤ ਨੇ ਫੈਂਨਜ਼ ਨੂੰ ਦਿੱਤਾ ਖਾਸ ਤੋਹਫਾ, ਦੇਖੋ ਵੀਡੀਓ

https://www.instagram.com/p/BrSgshyAWKT/?utm_source=ig_embed

Related Post