ਗੈਰੀ ਕੰਵਰ ਲੈ ਕੇ ਆਏ ਨੇ 'ਮੁੱਛ ਮਿੱਤਰਾਂ ਦੀ' ,ਸਰੋਤਿਆਂ ਦਾ ਮਿਲ ਰਿਹਾ ਹੁੰਗਾਰਾ

By  Shaminder October 16th 2018 08:38 AM

ਗੈਰੀ ਕੰਵਰ ਲੈ ਕੇ ਆਏ ਨੇ 'ਮੁੱਛ ਮਿੱਤਰਾਂ ਦੀ' ਇਸ ਗੀਤ ਨੂੰ ਸਰੋਤਿਆਂ ਵੱਲੋਂ ਖਾਸ ਕਰਕੇ ਯੰਗਸਟਰ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ 'ਚ ਉਨ੍ਹਾਂ ਨੇ ਮੁੱਛ ਦੇ ਰੌਅਬ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ । ਇਸ ਦੇ ਨਾਲ ਹੀ ਇਹ ਵੀ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਣਖੀਲਾ ਅਤੇ ਮੁੱਛ ਵਾਲਾ ਇਨਸਾਨ  ਨਾਂ ਤਾਂ ਕਿਸੇ ਦਾ ਰੌਅਬ ਬਰਦਾਸ਼ਤ ਕਰਦਾ ਹੈ ਅਤੇ ਨਾਂ ਹੀ ਕਿਸੇ ਦੇ ਅੱਗੇ ਝੁਕਦਾ ਹੈ।

ਹੋਰ ਵੇਖੋ : ਗੈਰੀ ਸੰਧੂ ਦਾ ‘ਲਵ ਯੂ ਜੱਟਾ’ ਗੀਤ ਹੋਇਆ ਰਿਲੀਜ਼

ਜ਼ੁਲਮ ਕਰਨ ਵਾਲੇ ਦੇ ਅੱਗੇ ਉਹ ਝੁਕਣਾ ਨਹੀਂ ਸਿੱਖਿਆ ਅਤੇ ਜ਼ੁਲਮ ਕਰਨ ਵਾਲੇ ਦੇ ਖਿਲਾਫ ਅਵਾਜ਼ ਬੁਲੰਦ ਕਰਦਾ ਹੈ । ਇਸ ਗੀਤ ਨੂੰ ਖੁਦ ਗੈਰੀ ਕੰਵਰ ਨੇ ਹੀ ਲਿਖਿਆ ਹੈ ਅਤੇ ਮਿਊਜ਼ਿਕ ਦਿੱਤਾ ਹੈ ਮਿਕਸ ਸਿੰਘ ਨੇ । ਇਸ ਦੇ ਵੀਡਿਓ ਤਿਆਰ ਕੀਤਾ ਹੈ ਤੇਜੀ ਸੰਧੂ ਨੇ , ਜਿਨ੍ਹਾਂ ਨੇ ਮੁੱਛ ਦੇ ਰੌਅਬ ਅਤੇ ਗੀਤ ਦੇ ਕਨਸੈਪਟ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਹਰ ਇੱਕ ਸੀਨ ਨੂੰ ਬਹੁਤ ਹੀ ਬਿਹਤਰੀਨ ਤਰੀਕੇ ਨਾਲ ਤਿਆਰ ਕੀਤਾ ਹੈ । ਇਸ ਗੀਤ ਦਾ ਕਨਸੈਪਟ ਵੀ ਬਹੁਤ ਹੀ ਵਧੀਆ ਹੈ ਕਿ ਜ਼ੁਲਮ ਕਰਨ ਵਾਲਿਆਂ ਨੂੰ ਕਿਸ ਤਰ੍ਹਾਂ ਅੱਜ ਦੇ ਦੌਰ 'ਚ ਸਬਕ ਸਿਖਾਇਆ ਜਾਂਦਾ ਹੈ । ਗੈਰੀ ਕੰਵਰ ਦੇ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

Related Post