ਕੀ ਛੋਟੇ ਪਰਦੇ ‘ਤੇ ਮੁੜ ਤੋਂ ਵਾਪਸੀ ਕਰ ਰਿਹਾ ਹੈ ‘ਸ਼ਕਤੀਮਾਨ’! ਵਾਇਰਲ ਹੋ ਰਹੀ ਤਸਵੀਰ

By  Shaminder August 29th 2019 10:43 AM

ਟੀਵੀ ਦੀ ਦੁਨੀਆ ਦੇ ਪਹਿਲੇ ਸੁਪਰਹੀਰੋ ਸ਼ਕਤੀਮਾਨ ਦੇ ਮੁੜ ਤੋਂ ਛੋਟੇ ਪਰਦੇ ‘ਤੇ ਵਾਪਸੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । 14 ਸਾਲ ਪਹਿਲਾਂ ਇਹ ਸ਼ੋਅ ਬੱਚਿਆਂ ‘ਚ ਬੇਹੱਦ ਹਰਮਨ ਪਿਆਰਾ ਸੀ । ਇਸ ‘ਚ ਮੁਕੇਸ਼ ਖੰਨਾ ਨੇ ਸ਼ਕਤੀਮਾਨ ਦਾ ਕਿਰਦਾਰ ਨਿਭਾਇਆ ਸੀ । ਇਸੇ ਦੌਰਾਨ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਜੋ ਸ਼ਕਤੀਮਾਨ ਦੇ ਚਾਹੁਣ ਵਾਲਿਆਂ ਦੇ ਚਿਹਰਿਆਂ ‘ਤੇ ਖੁਸ਼ੀ ਲਿਆ ਸਕਦੀ ਹੈ ।

ਹੋਰ ਵੇਖੋ:14 ਸਾਲ ਬਾਅਦ ਮੁਕੇਸ਼ ਖੰਨਾ ਨੇ ਕੀਤਾ ਖੁਲਾਸਾ,ਕਿਉਂ ਬੰਦ ਹੋਇਆ ਸੀ ਲੜੀਵਾਰ ‘ਸ਼ਕਤੀਮਾਨ’

mukesh khanna mukesh khanna

ਦਰਅਸਲ ਸੋਸ਼ਲ ਮੀਡੀਆ ‘ਤੇ ਸ਼ਕਤੀਮਾਨ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ । ਜਿਸ ‘ਚ ਦਾਅਵਾ ਕੀਤਾ ਸ਼ਕਤੀਮਾਨ ਮੁੜ ਤੋਂ ਪਰਦੇ ‘ਤੇ ਵਾਪਸੀ ਕਰ ਸਕਦਾ ਹੈ । ਇਹ ਤਸਵੀਰ ਕਿਸੇ ਹੋਰ ਨੇ ਨਹੀਂ ਬਲਕਿ ਇੰਸਟਾਗ੍ਰਾਮ ਅਕਾਊਂਟ ‘ਤੇ ‘ਓਰੂ ਅਦਾਰ ਲਵ’ ਦੇ ਡਾਇਰੈਕਟਰ ਉਮਰ ਲੁਲੁ ਨੇ ਸਾਂਝੀ ਕੀਤੀ ਹੈ । ਜਿਸ ‘ਚ ਸ਼ਕਤੀਮਾਨ ਦੀ ਡਰੈੱਸ ‘ਚ ਉਹ ਨਜ਼ਰ ਆ ਰਹੇ ਨੇ ।

mukesh khanna के लिए इमेज परिणाम

ਇਹ ਤਸਵੀਰ ‘ਚ ਮੁਕੇਸ਼ ਖੰਨਾ ਦੀ ਥਾਂ ਸਾਊਥ ਐਕਟਰ ਮੁਕੇਸ਼ ਨਜ਼ਰ ਆ ਰਹੇ ਨੇ । ਮੁਕੇਸ਼ ਦੀ ਇਹ ਲੁਕ ਉਨ੍ਹਾਂ ਦੀ ਅਗਲੀ ਫ਼ਿਲਮ ਦਾ ਹਿੱਸਾ ਹੈ । ਫ਼ਿਲਮ ਦੇ ਇੱਕ ਹਿੱਸੇ ‘ਚ ਉਹ ਸ਼ਕਤੀਮਾਨ ਦੇ ਰੂਪ ‘ਚ ਦਿਖਾਈ ਦੇਣਗੇ ।ਮੁਕੇਸ਼ ਖੰਨਾ ਵੱਲੋਂ ਬਣਾਇਆ ਜਾਣ ਵਾਲਾ ਸ਼ਕਤੀਮਾਨ ਲੜੀਵਾਰ ਬੱਚਿਆਂ ‘ਚ ਬੇਹੱਦ ਹਰਮਨ ਪਿਆਰਾ ਸੀ ।

https://www.instagram.com/p/B1oSvGAnOQK/

ਪਰ ਉਨ੍ਹਾਂ ਨੂੰ ਇਹ ਸੀਰੀਅਲ ਬੰਦ ਕਰਨਾ ਪਿਆ ਸੀ ਕਿਉਂਕਿ ਦੂਰਦਰਸ਼ਨ ‘ਤੇ ਚੱਲਣ ਵਾਲੇ ਇਸ ਸੀਰੀਅਲ ਬਾਰੇ ਕਈ ਅਫਵਾਹਾਂ ਵੀ ਫੈਲੀਆਂ ਸਨ ਕਿ ਬੱਚਿਆਂ ਵੱਲੋਂ ਸੀਰੀਅਲ ‘ਚ ਦਿਖਾਏ ਗਏ ਕਿਰਦਾਰਾਂ ਦੀ ਨਕਲ ਕਾਰਨ ਕਈ ਹਾਦਸੇ ਹੋਣ ਕਾਰਨ ਇਸ ਨੂੰ ਬੰਦ ਕਰਨਾ ਪਿਆ ਸੀ ।

https://www.instagram.com/p/B1oN-Q8HRHH/

ਪਰ ਬੀਤੇ ਦਿਨੀਂ ਅਦਾਕਾਰ ਅਤੇ ਸੀਰੀਅਲ ਬਨਾਉਣ ਵਾਲੇ ਮੁਕੇਸ਼ ਖੰਨਾ ਨੇ ਖੁਲਾਸਾ ਕੀਤਾ ਸੀ ਕਿ ਦੂਰਦਰਸ਼ਨ ਵੱਲੋਂ ਲਗਾਤਾਰ ਫੀਸ ਵਧਾਉਣ ਕਾਰਨ ਆਰਥਿਕ ਕਾਰਨਾਂ ਕਰਕੇ ਇਸ ਨੂੰ ਬੰਦ ਕਰਨਾ ਪਿਆ ਸੀ ।

Related Post