ਕਰਮਜੀਤ ਅਨਮੋਲ ਦਾ ਨਵਾਂ ਗਾਣਾ ‘ਮੁਖ ਤੇਰਾ’ ਬਣਿਆ ਲੋਕਾਂ ਦੀ ਪਹਿਲੀ ਪਸੰਦ

By  Rupinder Kaler August 4th 2020 06:09 PM

ਗਾਇਕ ਕਰਮਜੀਤ ਅਨਮੋਲ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ ।‘ਮੁਖ ਤੇਰਾ’ ਟਾਈਟਲ ਹੇਠ ਰਿਲੀਜ਼ ਹੋਇਆ ਇਹ ਗਾਣਾ ਪੰਜਾਬੀ ਗਾਣੇ ਸੁਣਨ ਵਾਲਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਦੇ ਬੋਲ ਜ਼ੋਰਾਵਰ ਸਿੱਧੂ ਨੇ ਲਿਖੇ ਨੇ ਤੇ ਮਿਊਜ਼ਿਕ ਆਰ.ਡੀ ਬੀਟ ਨੇ ਦਿੱਤਾ ਹੈ । ਕਰਮਜੀਤ ਅਨਮੋਲ ਨੇ ਇਸ ਗੀਤ ਵਿੱਚ ਕੁੜੀ ਦੇ ਹੁਸਨ ਦੀ ਤਾਰੀਫ ਕੀਤ ੀ ਹੈ । ਗੀਤ ਦੇ ਬੋਲ ਹਰ ਇੱਕ ਦੇ ਦਿਲ ਨੂੰ ਛੂਹ ਲੈਂਦੇ ਹਨ ।

https://www.instagram.com/p/CDdh6QrD9P2/

ਕਰਮਜੀਤ ਅਨੋਮਲ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਇਸ ਗੀਤ ਤੋਂ ਪਹਿਲਾਂ ਉਹਨਾਂ ਦਾ ਗਾਣਾ ‘ਮਾਂ ਦੀ ਰੋਟੀ’ ਰਿਲੀਜ਼ ਹੋਇਆ ਸੀ । ਇਹ ਗੀਤ ਨੂੰ ਉਹਨਾਂ ਨੇ ਆਪਣੀ ਮਾਂ ਦੀ ਯਾਦ ਵਿੱਚ ਗਾਇਆ ਸੀ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ ।

https://www.instagram.com/p/CCVMZsODlET/

Related Post