ਐਮੀ ਵਿਰਕ ਦੀ ਫ਼ਿਲਮ 'ਮੁਕਲਾਵਾ' ਨੇ ਤੋੜੇ ਸਭ ਦੇ ਰਿਕਾਰਡ, ਬਾਕਸ ਆਫ਼ਿਸ 'ਤੇ ਕੀਤੀ ਏਨੇਂ ਕਰੋੜ ਦੀ ਕਮਾਈ 

By  Rupinder Kaler May 29th 2019 10:39 AM

ਪਾਲੀਵੁੱਡ ਵਿੱਚ ਚੰਗੇ ਮਿਆਰ ਦੀਆਂ ਫ਼ਿਲਮਾਂ ਬਣਨ ਲੱਗੀਆਂ ਹਨ ਜਿਸ ਕਰਕੇ ਬਾਕਸ ਆਫ਼ਿਸ ਤੇ ਇਹ ਫ਼ਿਲਮਾਂ ਚੰਗੀ ਕਮਾਈ ਕਰ ਰਹੀਆਂ ਹਨ । ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਫ਼ਿਲਮ ਮੁਕਲਾਵਾ ਦੀ ਗੱਲ ਕੀਤੀ ਜਾਵੇ ਤਾਂ ਇਹ ਫ਼ਿਲਮ ਬਾਕਸ ਆਫ਼ਿਸ ਤੇ ਕਮਾਲ ਦੀ ਕਮਾਈ ਕਰ ਰਹੀ ਹੈ । ਇਸ ਫ਼ਿਲਮ ਨੇ ਕਲੈਕਸ਼ਨ ਪੱਖੋਂ ਸਭ ਨੂੰ ਪਿੱਛੇ ਛੱਡ ਦਿੱਤਾ ਹੈ ।

https://www.instagram.com/p/Bx4gGXMDBW3/

24  ਮਈ ਨੂੰ ਰਿਲੀਜ਼ ਹੋਈ ਇਸ ਫ਼ਿਲਮ ਦੀ ਕਮਾਈ ਕਰੋੜਾਂ ਵਿੱਚ ਹੈ । ਇੱਕ ਰਿਪੋਰਟ ਵਿੱਚ ਇਸ ਫ਼ਿਲਮ ਦੀ ਕਲੈਕਸ਼ਨ ਦੇ ਅੰਕੜੇ ਸਾਹਮਣੇ ਆਏ ਹਨ । ਇਸ ਫ਼ਿਲਮ ਦੀ ਪਹਿਲੇ ਦਿਨ ਦੀ ਕਮਾਈ ਦੀ ਗੱਲ ਕੀਤੀ ਜਾਵੇ ਤਾਂ ਇਸ ਨੇ ਇੱਕ ਕਰੋੜ ਦੋ ਲੱਖ ਦੀ ਕਮਾਈ ਕੀਤੀ ਹੈ । ਇਸੇ ਤਰ੍ਹਾਂ ਦੂਜੇ ਦਿਨ 1,38,00, 000 ਤੀਜੇ ਦਿਨ 1,85,00,000 ਚੌਥੇ ਦਿਨ 81,00,000 ਦੀ ਕਮਾਈ ਕੀਤੀ ਹੈ ।

https://www.instagram.com/p/Bx45aNEjLeg/

ਟੋਟਲ ਕਮਾਈ ਦੀ ਗੱਲ ਕੀਤੀ ਜਾਵੇ ਤਾਂ ਇਸ ਨੇ ਚਾਰ ਦਿਨਾਂ ਵਿੱਚ 5  ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਐਮੀ ਵਿਰਕ ਤੇ ਸੋਨਮ ਬਾਜਵਾ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਹਨ ।

https://www.instagram.com/p/BxzGBYijLBD/

ਉਪਿੰਦਰ ਵੜੈਚ ਤੇ ਜਗਜੀਤ ਸੈਣੀ ਵੱਲੋਂ ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਲਿਖਿਆ ਗਿਆ ਹੈ ਜਦੋਂ ਕਿ ਡਾਈਲੌਗ ਰਾਜੂ ਵਰਮਾ ਨੇ ਲਿਖੇ ਹਨ । ਸਿਮਰਜੀਤ ਸਿੰਘ ਵੱਲੋਂ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ । ਸੋ ਕੁਲ ਮਿਲਾ ਕੇ ਇਹ ਫ਼ਿਲਮ ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ ।

Related Post