'ਮੁਕਲਾਵਾ' ਦਾ ਟਾਈਟਲ ਟਰੈਕ ਹੈਪੀ ਰਾਏਕੋਟੀ ਤੇ ਹਾਰਪੀ ਗਿੱਲ ਦੀ ਅਵਾਜ਼ 'ਚ ਹੋਇਆ ਰਿਲੀਜ਼, ਦੇਖੋ ਵੀਡੀਓ

By  Aaseen Khan May 21st 2019 01:38 PM

'ਮੁਕਲਾਵਾ' ਦਾ ਟਾਈਟਲ ਟਰੈਕ ਹੈਪੀ ਰਾਏਕੋਟੀ ਤੇ ਹਾਰਪੀ ਗਿੱਲ ਦੀ ਅਵਾਜ਼ 'ਚ ਹੋਇਆ ਰਿਲੀਜ਼, ਦੇਖੋ ਵੀਡੀਓ : 24 ਮਈ ਨੂੰ ਰਿਲੀਜ਼ ਹੋਣ ਵਾਲੀ ਐਮੀ ਵਿਰਕ ਅਤੇ ਸੋਨਮ ਬਾਜਵਾ ਸਟਾਰਰ ਫ਼ਿਲਮ 'ਮੁਕਲਾਵਾ' ਦਾ ਟਾਈਟਲ ਟਰੈਕ ਰਿਲੀਜ਼ ਹੋ ਚੁੱਕਿਆ ਹੈ। ਗਾਣੇ ਨੂੰ ਅਵਾਜ਼ ਦਿੱਤੀ ਹੈ ਫੇਮਸ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਅਤੇ ਹਾਰਪੀ ਗਿੱਲ ਨੇ ਅਤੇ ਗਾਣੇ ਦੇ ਖ਼ੂਬਸੂਰਤ ਬੋਲ ਵੀ ਹੈਪੀ ਰਾਏਕੋਟੀ ਦੇ ਹੀ ਹਨ। ਇਸ ਤੋਂ ਪਹਿਲਾਂ ਰਿਲੀਜ਼ ਹੋਏ ਫ਼ਿਲਮ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ ਹੈ। ਇਸ ਗੀਤ 'ਚ ਫ਼ਿਲਮ ਦੇ ਟਾਈਟਲ ਮੁਕਲਾਵਾ ਨੂੰ ਹੀ ਦਰਸਾਇਆ ਗਿਆ ਹੈ। ਇਸ ਗੀਤ ਦਾ ਸੰਗੀਤ ਮਿਊਜ਼ਿਕ ਡਾਇਰੈਕਟਰ ਚੀਤਾ ਵੱਲੋਂ ਤਿਆਰ ਕੀਤਾ ਗਿਆ ਹੈ।

ਸਿਮਰਜੀਤ ਸਿੰਘ ਦੇ ਨਿਰਦੇਸ਼ਨ 'ਚ ਬਣੀ ਇਹ ਫ਼ਿਲਮ ਮੁਕਲਾਵਾ 24 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਸ 'ਚ ਸਰਬਜੀਤ ਚੀਮਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਸਮੇਤ ਵੱਡੇ ਚਿਹਰੇ ਦੇਖਣ ਨੂੰ ਮਿਲਣ ਵਾਲੇ ਹਨ।

ਹੋਰ ਵੇਖੋ : 2019 'ਚ ਹਿੱਟ ਜੋੜੀ ਐਮੀ ਵਿਰਕ ਅਤੇ ਸੋਨਮ ਬਾਜਵਾ ਆਉਣਗੇ ਇਸ ਫਿਲਮ 'ਚ ਇਕੱਠੇ ਨਜ਼ਰ

ਮੁਕਲਾਵਾ ਫ਼ਿਲਮ ਦੇ ਬਾਰੇ 'ਚ ਹੋਰ ਜਾਨਣ ਲਈ ਮਿਲੋ ਅੱਜ ਐਮੀ ਵਿਰਕ ਅਤੇ ਸੋਨਮ ਬਾਜਵਾ ਨੂੰ ਜਿਹੜੇ ਪਹੁੰਚ ਰਹੇ ਹਨ ਪੀਟੀਸੀ ਪੰਜਾਬੀ ਦੇ ਨੰਬਰ ਇੱਕ ਚੈਟ ਸ਼ੋਅ ਪੀਟੀਸੀ ਸ਼ੋਅ ਕੇਸ 'ਚ ਜਿੱਥੇ ਐਮੀ ਵਿਰਕ ਅਤੇ ਸੋਨਮ ਬਾਜਵਾ ਨਾਲ ਫ਼ਿਲਮ ਬਾਰੇ ਖੁੱਲ੍ਹ ਕੇ ਗੱਲਾਂ ਹੋਣਗੀਆਂ ਅਤੇ ਗੀਤ ਵੀ ਸੁਣੇ ਜਾਣਗੇ। ਅੱਜ ਰਾਤ 10 ਵਜੇ ਦੇਖਣਾ ਨਾ ਭੁੱਲਣਾ ਮੁਕਲਾਵਾ ਦੀ ਸਟਾਰ ਕਾਸਟ ਨੂੰ ਸਿਰਫ਼ ਪੀਟੀਸੀ ਪੰਜਾਬੀ 'ਤੇ।

Related Post