ਇਸ ਫ਼ਿਲਮ ਨਾਲ ਮੁਕੁਲਦੇਵ ਨੇ ਪੰਜਾਬੀ ਫ਼ਿਲਮ ਇੰਡਸਟਰੀ 'ਚ ਕੀਤੀ ਸੀ ਐਂਟਰੀ, ਸਾਂਝੀ ਕੀਤੀ ਪੁਰਾਣੀ ਤਸਵੀਰ 

By  Rupinder Kaler May 30th 2019 05:03 PM

ਬਾਲੀਵੁੱਡ ਐਕਟਰ ਮੁਕੁਲ ਦੇਵ ਨੇ 'Burrraahh' ਫ਼ਿਲਮ ਦੇ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਪੈਰ ਰੱਖਿਆ ਸੀ । ਇਸ ਸਭ ਦੇ ਚੱਲਦੇ ਮੁਕੁਲਦੇਵ ਨੇ ਫ਼ਿਲਮ ਦੇ ਸੈੱਟ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਵਿੱਚ ਮੁਕੁਲਦੇਵ ਦੇ ਨਾਲ ਫ਼ਿਲਮ ਦੇ ਹੋਰ ਕਲਾਕਾਰ ਵੀ ਦਿਖਾਈ ਦੇ ਰਹੇ ਹਨ । ਇਹ ਸਾਰੇ ਕਲਾਕਾਰ ਇੱਕ ਲਾਈਨ ਵਿੱਚ ਖੜੇ ਹਨ ।

https://www.instagram.com/p/BxwfsYWJbto/

ਮੁਕੁਲਦੇਵ ਦੇ ਨਾਲ ਯੁਵਰਾਜ ਹੰਸ, ਹਰੀਸ਼ ਵਰਮਾ ਸਮੇਤ ਹੋਰ ਵੀ ਕਈ ਅਦਾਕਾਰe ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮੁਕੁਲਦੇਵ ਦੀ ਪਹਿਲੀ ਪੰਜਾਬੀ ਫ਼ਿਲਮ ਦੀ ਕਹਾਣੀ ਕਾਲਜ ਦੀ ਭੰਗੜਾ ਟੀਮ ਤੇ ਅਧਾਰਿਤ ਸੀ । ਤੇ ਇਹੀ ਭੰਗੜਾ ਟੀਮ ਕਾਲਜ ਦੀ ਹੋਂਦ ਨੂੰ ਬਚਾਉਂਦੀ ਹੈ । ਇਸ ਫ਼ਿਲਮ ਵਿੱਚ ਉਹਨਾਂ ਨੇ ਭੰਗੜਾ ਕੋਚ ਦੀ ਭੁਮਿਕਾ ਨਿਭਾਈ ਸੀ ।

https://www.instagram.com/p/ByDASKtpJEx/?utm_source=ig_embed

ਇਸ ਫ਼ਿਲਮ ਨੂੰ ਦੀਪ ਜੋਸ਼ੀ ਨੇ ਲਿਖਿਆ ਤੇ ਡਾਇਰੈਕਟ ਕੀਤਾ ਸੀ । ਇਸ ਫ਼ਿਲਮ ਨੇ ਬਾਕਸ ਆਫ਼ਿਸ ਤੇ ਚੰਗੀ ਕਮਾਈ ਕੀਤੀ ਸੀ । ਕਾਲਜ ਵਿੱਚ ਪੜ੍ਹਨ ਵਾਲੇ ਮੁੰਡੇ ਕੁੜੀਆਂ ਨੂੰ ਇਹ ਫ਼ਿਲਮ ਕਾਫੀ ਪਸੰਦ ਆਈ ਸੀ । ਇਹ ਫ਼ਿਲਮ ਉਹਨਾਂ ਲਈ ਪੁਰਾਣੀ ਯਾਦ ਹੈ । ਇਸੇ ਲਈ ਉਹਨਾਂ ਨੇ ਇਹ ਤਸਵੀਰ ਸ਼ੇਅਰ ਕਰਕੇ ਪੁਰਾਣੀ ਯਾਦ ਨੂੰ ਇੱਕ ਵਾਰ ਫ਼ਿਰ ਤਾਜ਼ਾ ਕੀਤਾ ਹੈ ।

https://www.youtube.com/watch?v=wpkNc1hK2bM

Related Post