ਮੁੰਬਈ 'ਚ ਪੰਜਾਬੀਅਤ ਨੂੰ ਕਿਵੇਂ ਕਾਇਮ ਰੱਖਿਆ ਆਪਣੇ ਬੰਦਿਆਂ ਨੇ

By  Pradeep Singh September 22nd 2017 09:44 AM -- Updated: September 24th 2017 06:38 AM

ਆਓ ਅੱਜ ਅਸੀਂ ਤੁਹਾਨੂੰ ਲੈ ਚਲਦੇ ਹਾਂ ਸੁਪਨਿਆਂ ਦੇ ਸ਼ਹਿਰ ਮੁੰਬਈ 'ਚ, ਜਿਥੇ ਦਾ ਵੱਖਰਾ ਸਟਾਈਲ ਤੇ ਭਾਸ਼ਾ ਬਣਾਉਂਦੀ ਹੈ ਇਸ ਸ਼ਹਿਰ ਨੂੰ ਸਭ ਤੋਂ ਅਲੱਗ | ਕਹਿੰਦੇ ਨੇ ਇਸ ਦਾ ਨਾਮ ਉਥੋਂ ਦੀ ਇਕ ਦੇਵੀ ਉਮਾ ਦੇਵੀ ਦੇ ਨਾਂ ਤੋਂ ਪਿਆ ਹੈ |

ਮੁੰਬਈ ਵਿਚ ਤੁਹਾਨੂੰ ਹਰ ਇਕ ਭਾਸ਼ਾ ‘ਤੇ ਜਾਤ ਦੇ ਲੋਕ ਮਿਲਣਗੇ ਪਰ ਜੇ ਗੱਲ ਕਰੀਏ ਆਪਣੇ ਬੰਦਿਆਂ ਦੀ ਤਾਂ ਮੁੰਬਈ ਦੀ ਕੁਲ ਅਬਾਦੀ ਵਿੱਚੋ 70 ਹਜ਼ਾਰ ਦੇ ਕਰੀਬ ਪੰਜਾਬੀ ਰਹਿੰਦੇ ਹਨ | ਪੰਜਾਬੀਆਂ ਨੇ ਮੁੰਬਈ 'ਚ ਜਾ ਕੇ ਵੀ ਝੰਡੇ ਗੱਡੇ ਹੋਏ ਨੇ, ਹੋਟਲ ਓਬੇਰੋਇ ਤਾਂ ਸਭ ਨੇ ਸੁਣਿਆ ਹੀ ਹੋਵੇਗਾ, ਪਰ ਕਿ ਕੋਈ ਇਹ ਜਾਂਦਾ ਹੈ ਕਿ ਓਬੇਰੋਇ ਹੋਟਲ ਨੂੰ ਬਣਾਉਣ ਵਾਲਾ ਹੋਰ ਕੋਈ ਨਹੀਂ ਆਪਣਾ ਬੰਦਾ ਹੀ ਹੈ |

https://www.youtube.com/watch?v=wSKRHoVZqZU&t=866s

ਇਸ ਵੀਡੀਓ ਵਿਚ ਅਸੀਂ ਤੁਹਾਨੂੰ ਮਿਲਾਵਾਂਗੇ ਕੁਝ ਅਜਿਹੀ ਹਸਤੀਆਂ ਨਾਲ ਜਿਨ੍ਹਾਂ ਨੇ ਮੁੰਬਈ ਵਿਚ ਵੀ ਪੰਜਾਬੀਅਤ ਨੂੰ ਜੀਵਤ ਰੱਖਿਆ ਹੈ | ਅਜਿਹੀ ਪਹਿਲੀ ਹਸਤੀ ਨੇ ਜਸਮੀਤ ਸਿੰਘ ਜੀ, ਜਿਨ੍ਹਾਂ ਨੇ ਮੁੰਬਈ ਦੇ ਵਿਚ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ | ਜੀ ਹਾਂ ਜੇ ਤੁਸੀਂ ਕਦੇ ਮੁੰਬਈ ਜਾਓ ਤਾਂ ਟਿੱਬਸ ਫਰੈਂਕੀਏ ਦਾ ਫਰੈਂਕੀ ਜਰੂਰ ਖਾਓ ਜਿਸ ਵਿਚ ਤੁਹਾਨੂੰ ਪੰਜਾਬ ਦਾ ਸੁਆਦ ਜਰੂਰ ਮਿਲੇਗਾ ਕਿਓਂਕਿ ਇਹ ਫਾਸਟ ਫ਼ੂਡ ਸ਼ਾਪ ਕਿਸੇ ਹੋਰ ਦੀ ਨਹੀਂ ਮੁੰਬਈ 'ਚ ਵਸੇ ਜਸਮੀਤ ਸਿੰਘ ਜੀ ਦੀ ਹੈ |

ਇਸੇ ਤਰ੍ਹਾਂ ਇਕ ਹੋਰ ਆਪਣਾ ਬੰਦਾ ਹੈ ਜਿਸਨੇ ਮੁੰਬਈ 'ਚ ਬਹੁਤ ਹੀ ਜ਼ਿਆਦਾ ਨਾਂ ਕਮਾਇਆ ਹੈ ਉਨ੍ਹਾਂ ਦਾ ਨਾਂ ਹੈ ਜਸਵਿੰਦਰ ਸਿੰਘ ਜੀ | ਜਸਵਿੰਦਰ ਸਿੰਘ ਜੀ ਆਪਣੇ ਬੇਟੇ ਦੇ ਨਾਲ ਮੁੰਬਈ 'ਚ ਡੇਅਰੀ ਦਾ ਕਾਰੋਬਾਰ ਕਰਦੇ ਨੇ ਜਿਸਨੂੰ ਉਨ੍ਹਾਂ ਨੇ ਨਾਂ ਦਿਤਾ ਹੈ ਪੰਜਾਬੀ ਸਿੰਧ | ਤੇ ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਵੇਗੀ ਕਿ ਮੁੰਬਈ ਦੇ ਜ਼ਿਆਦਾਤਰ ਹੋਟਲਾਂ ਵਿਚ "ਪੰਜਾਬੀ ਸਿੰਧ" ਡੇਅਰੀ ਦਾ ਹੀ ਪਨੀਰ ਵਰਤਿਆ ਜਾਂਦਾ ਹੈ | ਇਸ ਪੰਜਾਬੀ ਨੇ ਸਾਰੀ ਮੁੰਬਈ 'ਚ ਆਪਣੇ ਕਾਰੋਬਾਰ ਦੀਆਂ ਧੂੰਮਾਂ ਪਾਈਆਂ ਹੋਈਆਂ ਨੇ ਅਤੇ ਇਹ ਪੰਜਾਬੀ ਰਹਿੰਦਾ ਹੈ ਮੁੰਬਈ ਸ਼ਹਿਰ 'ਚ ਬੜੀ ਠਾਠ ਨਾਲ | ਚਲੋ ਆਓ ਦੇਖਦੇ ਹਾਂ ਇਸ ਵੀਡੀਓ ਵਿਚ ਹੋਰ ਕਿ-ਕਿ ਰੰਗ ਬਣ ਰਹੇ ਆ ਪੰਜਾਬੀ ਮੁੰਬਈ 'ਚ ਰਹਿ ਕੇ |

Related Post