ਸੋਸ਼ਲ ਮੀਡੀਆ 'ਤੇ ਉੱਡੀ ਇਸ ਅਦਾਕਾਰਾ ਦੀ ਮੌਤ ਦੀ ਅਫਵਾਹ,ਅਦਾਕਾਰਾ ਦੀ ਧੀ ਨੇ ਵੀਡੀਓ ਜਾਰੀ ਕਰਕੇ ਅਫਵਾਹਾਂ ਫੈਲਾਉਣ ਵਾਲੇ ਤੋਂ ਮੰਗਿਆ ਜਵਾਬ 

By  Shaminder May 4th 2019 10:38 AM

ਸੋਸ਼ਲ ਮੀਡੀਆ 'ਤੇ ਆਏ ਦਿਨ ਕੁਝ ਨਾਂ ਕੁਝ ਵਾਇਰਲ ਹੁੰਦਾ ਰਹਿੰਦਾ ਹੈ । ਜਿਸ 'ਚ ਕਈ ਵਾਰ ਕੋਈ ਸਚਾਈ ਨਹੀਂ ਹੁੰਦੀ । ਪਰ ਕਈ ਵਾਰ ਕੋਈ ਖ਼ਬਰ ਠੀਕ ਵੀ ਹੁੰਦੀ ਹੈ । ਹੁਣ ਮੁਮਤਾਜ਼ ਨੂੰ ਹੀ ਲੈ ਲਉ। ਆਪਣੇ ਜ਼ਮਾਨੇ ਦੀ ਮਸ਼ਹੂਰ ਰਹੀ ਅਦਾਕਾਰਾ ਮੁਮਤਾਜ਼ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਅਫਵਾਹ ਫੈਲੀ ਕਿ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ ਅਤੇ ਇਹ ਖ਼ਬਰ ਕੁਝ ਹੀ ਪਲਾਂ 'ਚ ਜੰਗਲ ਦੀ ਅੱਗ ਵਾਂਗ ਫੈਲਣ ਲੱਗੀ ।

ਹੋਰ ਵੇਖੋ :ਸੰਨੀ ਦਿਓਲ ਦੇ ਬਾਪੂ ਧਰਮਿੰਦਰ ਨੇ ਪੰਜਾਬ ਦੇ ਲੋਕਾਂ ਨੂੰ ਕੁਝ ਇਸ ਤਰ੍ਹਾਂ ਦਿਵਾਇਆ ਵਿਸ਼ਵਾਸ਼

mumtaj के लिए इमेज परिणाम

ਜਿਸ ਤੋਂ ਬਾਅਦ ਮੁਮਤਾਜ਼ ਦੇ ਪਰਿਵਾਰ ਨੂੰ ਅੱਗੇ ਆਉਣਾ ਪਿਆ ਅਤੇ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਮੁਮਤਾਜ ਜਿਉਂਦੀ ਹੈ ਅਤੇ ਪੂਰੀ ਤਰ੍ਹਾਂ ਤੰਦਰੁਸਤ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੁਮਤਾਜ਼ ਇਹ ਜਾਨਣਾ ਚਾਹੁੰਦੀ ਹੈ ਕਿ ਆਖਿਰ ਉਨ੍ਹਾਂ ਦੀ ਮੌਤ ਦੀਆਂ ਝੂਠੀਆਂ ਖ਼ਬਰਾਂ ਕਿਉਂ ਫੈਲਾਈਆਂ ਜਾ ਰਹੀਆਂ ਨੇ ।

https://twitter.com/zmilap/status/1124372696949641216

ਉਨ੍ਹਾਂ ਦੀ ਧੀ ਤਾਨੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਅਤੇ ਵੀਡੀਓ ਸਾਂਝੀ ਕਰਕੇ ਦੱਸਿਆ ਕਿ ਮੁਮਤਾਜ਼ ਬਿਲਕੁਲ ਠੀਕ ਹੈ ਅਤੇ ਅੱਜਕੱਲ੍ਹ ਰੋਮ 'ਚ ਹੈ ।

Related Post