ਬੈਸਟ ਮਿਊਜ਼ਿਕ ਵੀਡਿਓ ਆਫ ਰਿਲੀਜੀਅਸ ਗੀਤ (ਟ੍ਰਡੀਸ਼ਨਲ) ਕੈਟਾਗਿਰੀ ਵਿੱਚ ਭਾਈਭਾਈ ਅਮਨਦੀਪ ਸਿੰਘ ਜੀ ਦੀ ਐਲਬਮ ਇਕ  ਬਾਬਾ  ਅਕਾਲ  ਰੂਪ  ਨੂੰ ਮਿਲਿਆ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018'

By  Rupinder Kaler December 8th 2018 08:44 PM

'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਵਿੱਚ ਗਲੈਮਰ ਦਾ ਤੜਕਾ ਲੱਗਾ ਹੋਇਆ ਹੈ । ਇੱਕ ਤੋਂ ਬਾਅਦ ਇੱਕ ਗਾਇਕ ਆਪਣੀ ਪਰਫਾਰਮਸ ਦੇ ਰਹੇ ਹਨ । ਲੋਕ ਪੱਬਾ ਭਾਰ ਹੋ ਕੇ ਇਸ ਅਵਾਰਡ ਸਮਰੋਹ ਦਾ ਆਨੰਦ ਮਾਣ ਰਹੇ ਹਨ ।  ਜੇ.ਐੱਲ.ਪੀ.ਐੱਲ. ਗਰਾਉਂਡ ਦਰਸ਼ਕਾਂ ਨਾਲ ਭਰਿਆ ਹੋਇਆ ਹੈ । 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਨੂੰ ਲੈ ਕੇ ਹਰ ਕੋਈ ਐਕਸਾਈਟਿਡ ਹੈ ਕਿਉਂਕਿ ਇਹ ਅਵਾਰਡ ਉਸ ਗਾਇਕ ਨੂੰ ਮਿਲ ਰਿਹਾ ਹੈ ਜਿਸ ਦੇ ਗਾਣੇ ਨੂੰ ਲੋਕਾਂ ਨੇ ਵੋਟਿੰਗ ਨਾਲ ਚੁਣਿਆ ਹੈ । ਇਸ ਵਾਰ ਬੈਸਟ ਮਿਊਜ਼ਿਕ ਵੀਡਿਓ ਆਫ ਰਿਲੀਜੀਅਸ ਗੀਤ (ਟ੍ਰਡੀਸ਼ਨਲ)  ਕੈਟਾਗਿਰੀ ਵਿੱਚ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018'  ਮਿਲਿਆ ਹੈ ਜੀ ਭਾਈ ਅਮਨਦੀਪ ਸਿੰਘ ਜੀ ਨੂੰ ਜਿਹਨਾਂ ਦੇ ਸ਼ਬਦ ਇਕ  ਬਾਬਾ  ਅਕਾਲ  ਰੂਪ   ਨੂੰ ਸਭ ਤੋਂ ਵੱਧ ਵੋਟਾਂ ਮਿਲਿਆਂ ਹਨ ।  ਇਸ ਵਾਰ ਵੀਡਿਓ ਆਫ ਰਿਲੀਜੀਅਸ ਗੀਤ (ਟ੍ਰਡੀਸ਼ਨਲ)   ਕੈਟਾਗਿਰੀ ਵਿੱਚ ਹੋਰ ਵੀ ਕਈ ਰਾਗੀ ਸਨ ।  Best Music Video Of Religious Song (Traditional)

Song

Artist

Baitha Sodhi Patshah

Sant Ajay Nau Nihal Singh

Boleya Tera Thae Pavai

Bhai Rajinder Singh Ji, Bhai Kirandeep Singh

Hukum

Bhai Arvinder Singh Ji

Ik baba Akal Roop

Bhai Amandeep Singh JI

Mann Dhovo Shabad lago

Bhai Gagandeep singh Ji

Mil Mere Pritam

Bhai Santokh Singh Ji

Tapat Karaha Bujh Geya

Bhai Tajinder Singh JI

ਪਰ ਇਸ ਸਭ ਨੂੰ ਪਿੱਛੇ ਛੱਡਦੇ ਹੋਏ ਇਸ ਵਾਰ ਜੇਤੂ ਰਹੇ ਭਾਈ ਅਮਨਦੀਪ ਸਿੰਘ ਜੀ  ਜਿਨ੍ਹਾਂ ਦੇ ਸ਼ਬਦ  ਇਕ  ਬਾਬਾ  ਅਕਾਲ  ਰੂਪ  ਨੂੰ ਲੋਕਾਂ ਦਾ ਸਭ ਤੋਂ ਵੱਧ ਪਿਆਰ ਮਿਲਿਆ ਹੈ । ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਹਰ ਸਾਲ ਕਰਵਾਇਆ ਜਾਂਦਾ ਹੈ ।ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਹੈ । 2011  ਤੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ ।

 

Related Post