ਪ੍ਰਸਿੱਧ ਮਿਊਜ਼ਿਕ ਪ੍ਰੋਡਿਊਸਰ ਰਵੀ ਬੱਲ ਨੇ ਪਤਨੀ ਦੀ ਪਹਿਲੀ ਬਰਸੀ ‘ਤੇ ਪਾਈ ਭਾਵੁਕ ਪੋਸਟ, ਇਸ ਤਰ੍ਹਾਂ ਕੀਤਾ ਯਾਦ

By  Rupinder Kaler August 4th 2020 11:02 AM

ਮਸ਼ਹੂਰ ਮਿਊਜ਼ਿਕ ਪ੍ਰੋਡਿਊਸਰ ਅਤੇ ਕੰਪੋਜ਼ਰ ਰਵੀ ਬੱਲ ਜਿਨ੍ਹਾਂ ਦੀ ਪਤਨੀ ਦਾ ਬੀਤੇ ਸਾਲ ਦਿਹਾਂਤ ਹੋ ਗਿਆ ਸੀ। ਰਵਿੰਦਰ ਸਿੰਘ ਬੱਲ ਉਰਫ ਰਵੀ ਬੱਲ ਆਪਣੀ ਪਤਨੀ ਕੁਲਵਿੰਦਰ ਕੌਰ ਬੱਲ ਦੇ ਦਿਹਾਂਤ ਦੇ ਦੁੱਖ ਤੋਂ ਉਭਰ ਨਹੀਂ ਪਾ ਰਹੇ । ਇਸ ਸਭ ਦੇ ਚਲਦੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਬਹੁਤ ਹੀ ਭਾਵੁਕ ਪੋਸਟ ਪਾਈ ਹੈ ।

https://www.instagram.com/p/CCi-KOMHeaT/

ਉਹਨਾਂ ਨੇ ਆਪਣੀ ਪਤਨੀ ਦੀ ਕੁਲਵਿੰਦਰ ਕੌਰ ਬੱਲ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਉਹ ਉਸ ਨੂੰ ਬਹੁਤ ਮਿਸ ਕਰਦੇ ਹਨ ।

https://www.instagram.com/p/CDY1wl3nz9u/?utm_source=ig_web_copy_link

ਉਨ੍ਹਾਂ ਨੇ ਆਪਣੀ ਪਤਨੀ ਦੀ ਬਰਸੀ ‘ਤੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਲਿਖਿਆ ਅੱਜ ਤੋਂ ਇੱਕ ਸਾਲ ਪਹਿਲਾਂ ਮੈਂ ਆਪਣੀ ਖੂਬਸੂਰਤ ਪਤਨੀ ਨੂੰ ਗੁਆ ਦਿੱਤਾ ਸੀ ਜੋ ਕਿ ਪਿਆਰ ਕਰਨ ਵਾਲੀ ਪਤਨੀ, ਮੇਰੀ ਬਹੁਤ ਵਧੀਆ ਦੋਸਤ, ਮੇਰੀ ਰੂਹ ਦੀ ਸਾਥੀ ਕੁਲੀ ਕੁਲਵਿੰਦਰ ਕੌਰ ਬੱਲ । ਸਾਲ ਦਾ ਕੋਈ ਵੀ ਦਿਨ ਅਜਿਹਾ ਨਹੀਂ ਹੋਵੇਗਾ ਜਿਸ ਦਿਨ ਮੈਂ ਤੁਹਾਨੂੰ ਯਾਦ ਨਾਂ ਕਰਦਾ ਹੋਵਾਂ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਤੱਕ ਤੈਨੂੰ ਯਾਦ ਕਰਦਾ ਰਹਾਂਗਾ ।

 

Related Post