ਮਹਾਨ ਸੰਗੀਤਕਾਰ ਵਨਰਾਜ ਭਾਟੀਆ ਨੂੰ ਮਿਲਿਆ ਸੀ ਪਦਮਸ਼੍ਰੀ, ਪਰ ਅੱਜ ਘਰ ਦੀਆਂ ਚੀਜਾਂ ਵੇਚ ਕੇ ਕਰ ਰਿਹਾ ਹੈ ਗੁਜ਼ਾਰਾ

By  Rupinder Kaler September 16th 2019 04:42 PM

ਬਾਲੀਵੁੱਡ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਅਦਾਕਾਰ ਹਨ ਜਿਹੜੇ ਗੁਮਨਾਮੀ ਤੇ ਗਰੀਬੀ ਵਿੱਚ ਜ਼ਿੰਦਗੀ ਗੁਜ਼ਾਰ ਰਹੇ ਹਨ । ਇਸ ਤਰ੍ਹਾਂ ਦੀ ਇੱਕ ਹੋਰ ਖ਼ਬਰ ਆਈ ਹੈ ਮਸ਼ਹੂਰ ਸੰਗੀਤ ਨਿਰਦੇਸ਼ਕ ਵਨਰਾਜ ਭਾਟੀਆ ਦੇ ਸਬੰਧ ਵਿੱਚ । ਵਨਰਾਜ ਭਾਟੀਆ ਨੂੰ 31 ਸਾਲ ਪਹਿਲਾਂ ਸਰਵਸ੍ਰੇਸ਼ਠ ਸੰਗੀਤ ਨਿਰਦੇਸ਼ਕ ਦਾ ਅਵਾਰਡ ਮਿਲਿਆ ਸੀ । ਇਸ ਦੇ ਨਾਲ ਹੀ ਉਹਨਾਂ ਨੂੰ 2012 ਵਿੱਚ ਪਦਮਸ਼੍ਰੀ ਨਾਲ ਵੀ ਨਿਵਾਜਿਆ ਗਿਆ ਸੀ ।

ਪਰ ਅੱਜ ਇਹ ਸੰਗੀਤਕਾਰ ਬਦਹਾਲੀ ਵਿੱਚ ਜ਼ਿੰਦਗੀ ਗੁਜ਼ਾਰ ਰਿਹਾ ਹੈ । ਲਗਾਤਾਰ ਬਿਮਾਰ ਰਹਿਣ ਨਾਲ ਭਾਟੀਆ ਦਾ ਬਾਹਰੀ ਦੁਨੀਆ ਨਾਲੋਂ ਨਾਤਾ ਟੁੱਟ ਚੁੱਕਿਆ ਹੈ ਤੇ ਉਹਨਾਂ ਨੂੰ ਏਨੀਂ ਦਿਨੀਂ ਮਦਦ ਦੀ ਬਹੁਤ ਲੋੜ ਹੈ । 92 ਸਾਲ ਦੇ ਭਾਟੀਆ ਨੇ ਹਾਲ ਹੀ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਉਹਨਾਂ ਦੇ ਬੈਂਕ ਖਾਤੇ ਵਿੱਚ ਇੱਕ ਵੀ ਪੈਸਾ ਬਾਕੀ ਨਹੀਂ ਹੈ ਤੇ ਉਹ ਕਈ ਕਿਸਮ ਦੀਆਂ ਬਿਮਾਰੀਆਂ ਦੇ ਸ਼ਿਕਾਰ ਹਨ ।

Vanraj Bhatia, Asha and Kishore (Contributed by Shashank Chickermane) shown to user

ਵਨਰਾਜ ਭਾਟੀਆ ਮੁਤਾਬਿਕ ਉਹਨਾਂ ਦਾ ਆਖਰੀ ਸਹਾਰਾ ਇੱਕ ਨੌਕਰ ਹੀ ਹੈ ਜਿਹੜਾ ਕਿ ਉਹਨਾਂ ਦਾ ਖਿਆਲ ਰੱਖਦਾ ਹੈ । ਘਰ ਦੇ ਗੁਜ਼ਾਰੇ ਲਈ ਹਰ ਦਿਨ ਕੋਈ ਨਾ ਕੋਈ ਕੀਮਤੀ ਚੀਜ਼ ਵੇਚਣੀ ਪੈਂਦੀ ਹੈ । ਪੈਸੇ ਦੀ ਕਮੀ ਕਰ ਕਰਕੇ ਉਹਨਾਂ ਦਾ ਇਲਾਜ਼ ਵੀ ਨਹੀਂ ਹੋ ਰਿਹਾ । ਭਾਟੀਆ ਨੇ ਸ਼ਾਮ ਬੇਨੇਗਲ ਦੀਆਂ ਕਈ ਫ਼ਿਲਮਾਂ ਜਿਵੇਂ ਅੰਕੂਰ, ਭੂਮਿਕਾ ਅਤੇ ਕਈ ਟੀਵੀ ਸੀਰੀਅਲ ਜਿਵੇਂ ਭਾਰਤ ਏਕ ਖੋਜ ਨੂੰ ਸੰਗੀਤ ਦਿੱਤਾ ਸੀ ।

ਭਾਟੀਆ ਦੇ ਕੁਝ ਦੋਸਤ ਤੇ ਕੁਝ ਹੋਰ ਲੋਕ ਪੈਸੇ ਇੱਕਠੇ ਕਰਕੇ ਉਹਨਾਂ ਨੂੰ ਦਿੰਦੇ ਹਨ ਤਾਂ ਜੋ ਉਹਨਾਂ ਦਾ ਗੁਜ਼ਾਰਾ ਚੱਲ ਸਕੇ । ਭਾਟੀਆ ਨੇ ਸ਼ੇਅਰ ਮਾਰਕਿੱਟ ਵਿੱਚ ਪੈਸੇ ਇਨਵੈਸਟ ਕੀਤੇ ਸਨ ਪਰ ਬਜ਼ਾਰ ਵਿੱਚ ਆਏ ਉਤਾਰ ਚੜਾਅ ਕਰਕੇ ਇਹ ਸਭ ਖਤਮ ਹੋ ਗਿਆ ।

Related Post