ਜਾਣੋ ਗੁਰਦੁਆਰਾ ਸਾਹਿਬ ‘ਚ ਕਈ ਸਾਲ ਰਾਗੀ ਸਿੰਘ ਦੀ ਸੇਵਾ ਨਿਭਾਉਣ ਵਾਲੇ ਐੱਸ ਮਹਿੰਦਰ ਨੇ ਬਾਲੀਵੁੱਡ ‘ਚ ਸੰਗੀਤਕਾਰ ਦੇ ਤੌਰ ‘ਤੇ ਕਿਵੇਂ ਬਣਾਇਆ ਵੱਡਾ ਨਾਂਅ, 95 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

By  Rupinder Kaler September 7th 2020 11:59 AM -- Updated: September 7th 2020 12:03 PM

ਪੰਜਾਬੀ ਬਲਾਕਬਸਟਰ ਫ਼ਿਲਮ ‘ਨਾਨਕ ਨਾਮ ਜਹਾਜ਼ ਹੈ’ ਜੋ ਕਿ 1969 ‘ਚ ਆਈ ਸੀ । ਉਸ ਨੂੰ ਸਰਬੋਤਮ ਸੰਗੀਤ ਨਿਰਦੇਸ਼ਕ ਦੀ ਕੈਟਾਗਿਰੀ ‘ਚ ਰਾਸ਼ਟਰੀ ਸਨਮਾਨ ਨਾਲ ਸਨਮਾਨਿਤ ਐੱਸ ਮਹਿੰਦਰ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਨੇ ਹਾਲ ਹੀ ‘ਚ ਆਪਣਾ 95ਵਾਂ ਜਨਮ ਦਿਨ ਮਨਾਇਆ ਸੀ । ਉਨ੍ਹਾਂ ਦਾ ਪੂਰਾ ਨਾਂਅ ਮਹਿੰਦਰ ਸਿੰਘ ਸਰਨਾ ਸੀ ।

https://twitter.com/SJFansAssnCal/status/1302613256616341506

ਉਨ੍ਹਾਂ ਦਾ ਜਨਮ ਲਾਹੌਰ ਦੇ ਮਿਟਗੁੰਮਰੀ ਜੋ ਕਿ ਪਾਕਿਸਤਾਨ ਲਤਾ ਮੰਗੇਸ਼ਕਰ ਸਣੇ ਕਈ ਕਲਾਕਾਰਾਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।ਦੱਸ ਦਈਏ ਕਿ ‘ਨਾਨਕ ਨਾਮ ਜਹਾਜ਼ ਹੈ’ ‘ਚ ਮੁਹੰਮਦ ਰਫੀ, ਮੰਨਾ ਡੇ ਆਸ਼ਾ ਭੌਂਸਲੇ ਅਤੇ ਹੋਰ ਲੋਕਾਂ ਵੱਲੋਂ ਗਾਏ ਕੁਝ ਯਾਦਗਾਰ ਧਾਰਮਿਕ ਗੀਤ ਵੀ ਹਨ ।ਦੇਸ਼ ਦੀ ਵੰਡ ਤੋਂ ਬਾਅਦ ਉਹ ਮੁੰਬਈ ਆ ਗਏ ਸਨ ।

ਉਹ ਕੁਝ ਸਮਾਂ ਦਾਦਰ ਦੇ ਇੱਕ ਗੁਰਦੁਆਰਾ ਸਾਹਿਬ ‘ਚ ਰਹੇ ਅਤੇ ਉਨ੍ਹਾਂ ਨੇ ਬਾਅਦ ‘ਚ ਇੱਕ ਰਾਗੀ ਦੇ ਰੂਪ ‘ਚ ਵੀ ਕੰਮ ਕੀਤਾ ।ਉਨ੍ਹਾਂ ਦੀ ਧੀ ਨਰੇਨ ਚੋਪੜਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਨੇ ਜਦੋਂ ਸਨਮਾਨ ਮਿਲਿਆ ਤਾਂ ਸਭ ਤੋਂ ਪਹਿਲਾਂ ਆਰ ਡੀ ਬਰਮਨ ਨੇ ਉਨ੍ਹਾਂ ਨੂੰ ਵਧਾਈ ਦਿੱਤੀ । ਉਨ੍ਹਾਂ ਮੁਤਾਬਕ ਉਨ੍ਹਾਂ ਦੇ ਪਿਤਾ ਦਾ ਫ਼ਿਲਮੀ ਕਰੀਅਰ 1948 ‘ਚ ਸ਼ੁਰੂ ਹੋਇਆ ਜੋ ਕਿ ਤਿੰਨ ਦਹਾਕੇ ਤੱਕ ਚੱਲਿਆ।

 

 

Related Post