ਗੀਤਕਾਰ ਪਰਗਟ ਸਿੰਘ ਦੀ ਅੰਤਿਮ ਅਰਦਾਸ 'ਤੇ ਗਾਇਕਾਂ ਨੇ ਕੁਝ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ 

By  Rupinder Kaler March 13th 2019 10:54 AM

ਗੀਤਕਾਰ ਤੇ ਪ੍ਰੋਡਿਊਸਰ ਪਰਗਟ ਸਿੰਘ ਦੀ ਅੰਤਿਮ ਅਰਦਾਸ ਤੇ ਵੱਖ ਵੱਖ ਗਾਇਕਾਂ ਤੇ ਗੀਤਕਾਰਾਂ ਨੇ ਸ਼ਰਧਾਂਜਲੀ ਭੇਂਟ ਕੀਤੀ ਹੈ । ਗੀਤਕਾਰ ਪਰਗਟ ਸਿੰਘ ਦੇ ਸਭ ਤੋਂ ਨੇੜੇ ਰਹੇ ਗਾਇਕ ਹਰਜੀਤ ਹਰਮਨ ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਪੋਸਟ ਸ਼ੇਅਰ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ । ਹਰਜੀਤ ਹਰਮਨ ਨੇ ਪਰਗਟ ਸਿੰਘ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ “ਕਿਹੜੇ ਸ਼ਬਦਾਂ ਦੇ ਨਾਲ ਪਰਗਟ ਸਿਆਂ ਤੇਰੀ ਅੰਤਿਮ ਅਰਦਾਸ ਦੀ ਤਾਰੀਖ਼ ਲਿਖਾਂ , ਸੁਰੂਆਤੀ ਦਿਨਾਂ ਤੋਂ ਲੈਕੇ ਪ੍ਰਸਿੱਧੀ ਤੱਕ ਆਪਾਂ ਨੂੰ ਇੱਕਠਿਆਂ 24 ਸਾਲ ਹੋਗੇ ਪਰ ਤੇਰਾ ਅਚਾਨਕ ਤੁਰ ਜਾਣਾ ਮੈਨੂੰ ਧੁਰ ਅੰਦਰ ਤੱਕ ਝੰਜੋੜ ਗਿਆ ਬਾਕੀ ਕੋਈ ਪਲ ਨੀ ਹੋਊਗਾ ਜਦੋਂ ਤੂੰ ਚੇਤੇ ਨਹੀਂ ਆਵੇਂਗਾ,”

Pargat Singh Pargat Singh

ਇਸੇ ਤਰ੍ਹਾਂ ਗਾਇਕ ਤੇ ਗੀਤਕਾਰ ਵੀਤ ਬਲਜੀਤ ਨੇ ਵੀ ਪਰਗਟ ਸਿੰਘ ਦੀ ਤਸਵੀਰ ਸ਼ੇਅਰ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ । ਵੀਤ ਬਲਜੀਤ ਨੇ ਇਸ ਤਸਵੀਰ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ “ਹਵਾ ਦਾ ਬੁੱਲੀ ਆ ਜਾ ਬਣਕੇ ਬੈਠੀ ਮੰਜੇ ਤੇ ਪੱਖੀ ਦੀ ਝੱਲ ਮਾਰਾਂ (ਅਸੀ ਸਾਰੇ ਅਰਦਾਸ ਕਰਦੇ ਆ ਬਾਬਾ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ )”

https://www.instagram.com/p/Bu72ba6jxzi/

ਇਸੇ ਤਰ੍ਹਾਂ ਹੋਰ ਵੀ ਕਈ ਗਾਇਕਾਂ ਨੇ ਪਰਗਟ ਸਿੰਘ ਨੂੰ ਸਰਧਾਂਜਲੀ ਦਿੱਤੀ ਹੈ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਗੀਤਕਾਰ ਪਰਗਟ ਸਿੰਘ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ । ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਡੇਢ ਦਹਾਕੇ ਤੱਕ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਲਿਖ ਕੇ ਦਿੱਤੇ ਸਨ ।ਉਨ੍ਹਾਂ ਦੇ ਗੀਤ ਥੋੜਾ ਵੱਖਰੇ ਹੋਣ ਕਾਰਨ ਪਹਿਲੀ ਲਾਈਨ ਤੋਂ ਹੀ ਸਰੋਤੇ ਭਾਂਪ ਲੈਂਦੇ ਸਨ ਕਿ ਗੀਤ ਪਰਗਟ ਸਿੰਘ ਦਾ ਲਿਖਿਆ ਹੋਇਆ ਹੈ । ਉਨ੍ਹਾਂ ਦੀ ਚੜ੍ਹਤ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਲਗਾਤਾਰ ਵੱਧਦੀ ਹੀ ਜਾ ਰਹੀ ਸੀ । ਉਨ੍ਹਾਂ ਦੀ ਲੇਖਣੀ ਦੀ ਖ਼ਾਸ ਗੱਲ ਇਹ ਸੀ ਕਿ ਉਹ ਕਦੇ ਵੀ ਕੁਝ ਮਿੱਥ ਕੇ ਨਹੀਂ ਸਨ ਲਿਖਦੇ ।

https://www.youtube.com/watch?v=48Rea6ViLrg

ਪਰਗਟ ਸਿੰਘ ਦਾ ਵੱਡਾ ਹਿੱਟ ਗੀਤ ਸੀ 'ਮਿੱਤਰਾਂ ਦਾ ਨਾਂਅ ਚੱਲਦਾ','ਸਿੱਧੀ ਸਾਦੀ ਜੱਟੀ' । ਇਸ ਗੀਤ ਦੀ ਵੀਡੀਓ ਪਰਗਟ ਸਿੰਘ ਦੇ ਪੁੱਤਰ ਸਟਾਲਿਨਵੀਰ ਨੇ ਮਹਿਜ਼ ਡੇਢ ਕੁ ਲੱਖ ਰੁਪਏ 'ਚ ਬਣਾਈ ਸੀ । ਇਸ ਗੀਤ ਨੂੰ ਸੰਗੀਤ ਅਤੁਲ ਸ਼ਰਮਾ ਨੇ ਦਿੱਤਾ ਸੀ ।

Related Post