ਬੌਬੀ ਦਿਓਲ ਨੇ ਖੋਲ੍ਹੇ ਆ ਰਹੀ ਫ਼ਿਲਮ ਯਮਲਾ ਪਗਲਾ ਦੀਵਾਨਾ ਫਿਰ ਸੇ ਦੇ ਰਾਜ਼

By  Anmol Sandhu July 16th 2018 08:51 AM

ਬੋਲੀਵੁਡ ਫ਼ਿਲਮ ਇੰਡਸਟਰੀ ਦੇ ਸਿਤਾਰੇ ਇੱਕ ਵਾਰ ਫਿਰ ਤੋਂ ਫ਼ਿਲਮ " ਯਮਲਾ ਪਗਲਾ ਦੀਵਾਨਾ ਅਤੇ ਯਮਲਾ ਪਗਲਾ ਦੀਵਾਨਾ 2 ਤੋਂ ਬਾਅਦ ਹੁਣ ਜਲਦੀ ਹੀ ਇਸਦਾ ਫ਼ਿਲਮ ਦਾ ਤੀਜਾ ਭਾਗ ਜਿਸਦਾ ਨਾਮ ਹੈ " ਯਮਲਾ ਪਗਲਾ ਦੀਵਾਨਾ ਫਿਰ ਸੇ " ਲੈ ਕੇ ਆ ਰਹੇ ਹਨ |

https://www.youtube.com/watch?v=QCxRrpfwrz8

ਇਹ ਫ਼ਿਲਮ 31 ਅਗਸਤ ਨੂੰ ਸਿਨੇਮਾਂ ਘਰ ਵਿੱਚ ਆ ਰਹੀ ਹੈ ਅਤੇ ਨਾਲ ਹੀ ਬੌਬੀ ਦਿਓਲ ਦਾ ਇਹ ਕਹਿਣਾ ਹੈ ਕਿ ‘ਯਮਲਾ ਪਗਲਾ ਦੀਵਾਨਾ ਫਿਰ ਸੇ’ ਵਿੱਚ ਉਸ ਦੇ ਭਰਾ ਸਨੀ ਦਿਓਲ ਤੇ ਪਿਤਾ ਧਰਮਿੰਦਰ ਨੇ ਬਹੁਤ ਹੀ ਬਿਹਤਰੀਨ ਭੂਮਿਕਾ ਨਿਭਾਈ ਹੈ। ਬੌਬੀ ਦਿਓਲ ਨੇ ਕਿਹਾ ਕਿ ਇਸ ਫਿਲਮ ਵਿੱਚ ਕੁਝ ਅਜਿਹਾ ਹੈ ਕਿ ਜਿਸ ਨੂੰ ਲੈ ਕੇ ਉਹ ਬਹੁਤ ਉਤਸ਼ਾਹਤ ਹਨ । ਇਹ ਇੱਕ ਮਜ਼ੇਦਾਰ ਫਿਲਮ ਸਾਬਤ ਹੋਏਗੀ।

ਇਸ ਵਾਰ ਇਹ ਫਿਲਮ ਪੂਰੀ ਤਰ੍ਹਾਂ ਕਾਮੇਡੀ ਆਧਾਰਤ ਫਿਲਮ ਨਹੀਂ ਹੈ। ਜੇਕਰ ਬੌਬੀ ਦਿਓਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਇਸ ਫ਼ਿਲਮ ਲਈ ਕਾਫੀ ਮਿਹਨਤ ਕੀਤੀ ਹੈ | ਹਾਲ ਹੀ ਵਿੱਚ ਆਈ ਫ਼ਿਲਮ " ਰੇਸ 3 " ਵਿੱਚ ਉਹ ਇੱਕ ਐਕਸ਼ਨ ਅੰਦਾਜ ਵਿੱਚ ਸਾਹਮਣੇ ਆਏ ਸਨ ਅਤੇ ਇਸ ਫ਼ਿਲਮ ਲਈ ਉਹਨਾਂ ਨੇ ਆਪਣੇ ਸਰੀਰ ਤੇ ਵੀ ਬਹੁਤ ਧਿਆਨ ਦਿੱਤਾ ਸੀ | ਇਸ ਫ਼ਿਲਮ ਨੇ ਬੋਕਸ ਆਫਿਸ ਵਿੱਚ ਕਾਫੀ ਨਾਮ ਕਮਾਇਆ ਅਤੇ ਲੋਕਾਂ ਨੂੰ ਕਾਫੀ ਪਸੰਦ ਆਈ ਸੀ |

Related Post