ਗਿੱਪੀ ਗਰੇਵਾਲ ਦਾ ਨਵਾਂ ਗਾਣਾ 'ਨੱਚ-ਨੱਚ' ਹੋਇਆ ਰਿਲੀਜ਼, ਪਾਲੀਵੁੱਡ ਦੇ ਹਰ ਸਿਤਾਰੇ ਦੀ ਦਿਖਾਈ ਦਿੱਤੀ ਝਲਕ

By  Rupinder Kaler April 16th 2020 05:37 PM

ਲੌਕਡਾਊਨ ਦੌਰਾਨ ਜਿੱਥੇ ਹਰ ਕੋਈ ਆਪਣੇ ਘਰ ਵਿੱਚ ਰਹਿਣ ਲਈ ਮਜ਼ਬੂਰ ਹੈ ਉੱਥੇ ਗਿੱਪੀ ਗਰੇਵਾਲ ਨੇ ਘਰ ਵਿੱਚ ਰਹਿ ਕੇ ਆਪਣੇ ਪ੍ਰਸ਼ੰਸਕਾਂ ਲਈ ਨਵਾਂ ਗਾਣਾ ਰਿਲੀਜ਼ ਕੀਤਾ ਹੈ । ਗਿੱਪੀ ਗਰੇਵਾਲ ਨੇ ਆਪਣਾ ਨਵਾਂ ਗਾਣਾ 'ਨੱਚ-ਨੱਚ' ਟਾਈਟਲ ਹੇਠ ਰਿਲੀਜ਼ ਕੀਤਾ ਹੈ । ਇਸ ਗਾਣੇ ਦੇ ਬੋਲ ਕੁਲਸ਼ਾਨ ਸੰਧੂ ਨੇ ਲਿਖੇ ਹਨ ਜਦੋਂ ਕਿ ਐਨਜ਼ੋ ਨੇ ਸੰਗੀਤ ਤਿਆਰ ਕੀਤਾ ਹੈ । ਗਿੱਪੀ ਨੇ ਇਹ ਗਾਣਾ ਆਪਣੇ ਘਰ ਵਿੱਚ ਰਹਿ ਕੇ ਤਿਆਰ ਕੀਤਾ ਹੈ ।

https://www.instagram.com/p/B-8juYDlDyT/

'ਨੱਚ-ਨੱਚ' ਗਾਣੇ ਵਿੱਚ ਗਿੱਪੀ ਨੇ ਪਾਲੀਵੁੱਡ ਦੇ ਹਰ ਸਿਤਾਰੇ ਨੂੰ ਫੀਚਰ ਕੀਤਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇਸ ਗੀਤ ਦੀ ਜਾਣਕਾਰੀ ਫੈਨਜ਼ ਨਾਲ ਸਾਂਝੀ ਕੀਤੀ ਸੀ । ਗਿੱਪੀ ਦੇ ਇਸ ਗਾਣੇ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕ ਇਸ ਗਾਣੇ ਨੂੰ ਲਗਾਤਾਰ ਲਾਈਕ ਤੇ ਸ਼ੇਅਰ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਗਿੱਪੀ ਲਾਕਡਾਊਨ ਦੌਰਾਨ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ । ਉਹ ਅਕਸਰ ਆਪਣੇ ਪਰਿਵਾਰ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।

https://youtu.be/ho9nSXvusZE

Related Post