ਨਛੱਤਰ ਗਿੱਲ ਦਾ ਨਵਾਂ ਗਾਣਾ 'ਕਾਸ਼' ਲੋਕਾਂ ਨੂੰ ਆ ਰਿਹਾ ਹੈ ਖ਼ੂਬ ਪਸੰਦ, ਵੀਵਰਜ਼ ਦੀ ਗਿਣਤੀ ਪਹੁੰਚੀ ਲੱਖਾਂ 'ਚ
Rupinder Kaler
June 25th 2019 11:27 AM
ਪੰਜਾਬੀ ਗਾਇਕ ਨਛੱਤਰ ਗਿੱਲ ਦਾ ਨਵਾਂ ਗਾਣਾ ਰਿਲੀਜ਼ ਹੋਇਆ ਹੈ । 'ਕਾਸ਼' ਟਾਈਟਲ ਹੇਠ ਰਿਲੀਜ਼ ਕੀਤਾ ਗਿਆ, ਇਹ ਗਾਣਾ ਇੱਕ ਰੋਮਾਂਟਿਕ ਗਾਣਾ ਹੈ, ਜਿਹੜਾ ਕਿ ਆਪਣੇ ਆਪ ਵਿੱਚ ਖ਼ਾਸ ਹੈ । ਕਾਲਾ ਨਿਜ਼ਾਮਪੁਰੀ ਵੱਲੋਂ ਲਿਖੇ ਇਸ ਗਾਣੇ ਨੂੰ ਨਛੱਤਰ ਗਿੱਲ ਦੀ ਅਵਾਜ਼ ਚਾਰ ਚੰਨ ਲਗਾ ਦਿੰਦੀ ਹੈ, ਤੇ ਅਮਦਾਦ ਅਲੀ ਦਾ ਮਿਊਜ਼ਿਕ ਇਸ ਗਾਣੇ ਦੀ ਖ਼ੂਬਸੂਰਤੀ ਹੋਰ ਵਧਾ ਦਿੰਦਾ ਹੈ ।